ਲਾਸ਼ ਲਈ ਸੋਨੇ ਦੀ ਕਾਰ! ਲੋਕ ਵੇਖ ਕੇ ਹੋਏ ਹੈਰਾਨ….

ਯੁਨਾਇਟੇਡ ਕਿਂਗਡਮ 20 ਅਗਸਤ (nationalnewstimes) :-

ਬ੍ਰਿਟਿਸ਼ ਕਾਰ ਵੇਚਣ ਅਤੇ ਖਰੀਦਣ ਵਾਲੀ ਵੈੱਬਸਾਈਟ ਆਟੋ ਟਰੇਡਰ ‘ਤੇ ਸੂਚੀਬੱਧ ਇਕ ਕਾਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਹ ਕਾਰ ਕਾਲੇ ਰੰਗ ਦੀ 1995 ਦੀ ਕੈਡਿਲੈਕ ਸੇਵਿਲ ਹੈ।

ਇਹ ਕਾਰ ਆਮ ਕਾਰਾਂ ਤੋਂ ਬਿਲਕੁਲ ਵੱਖਰੀ ਹੈ। ਇਸ ਨੂੰ ਖਾਸ ਤੌਰ ‘ਤੇ ਲਾਸ਼ਾਂ ਨੂੰ ਲਿਜਾਉਣ ਲਈ ਨਵਾਂ ਰੂਪ ਦਿੱਤਾ ਗਿਆ ਹੈ।

ਕਾਰ ਦਾ ਡਿਜ਼ਾਈਨ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਸਕਦੇ ਹਨ। ਕਾਰ ਦਾ ਪਿਛਲਾ ਹਿੱਸਾ ਲਾਸ਼ਾਂ ਨੂੰ ਲਿਜਾਣ ਲਈ ਹੈ।

ਇਹ ਸੋਨੇ ਅਤੇ ਚਾਂਦੀ ਦਾ ਇੱਕ ਵਿਸ਼ਾਲ ਡੱਬਾ ਹੈ। ਇਹ ਕਾਰ ਬੁੱਧ ਧਰਮ ਦੇ ਲੋਕਾਂ ਲਈ ਹੈ। ਕਾਰ ਨੂੰ ਜਾਪਾਨ ਤੋਂ ਆਯਾਤ ਕੀਤਾ ਗਿਆ ਹੈ ਅਤੇ ਯੂਕੇ ਲਿਆਂਦਾ ਗਿਆ ਹੈ।

ਕਾਰ ਦੇ ਪਿਛਲੇ ਪਾਸੇ ਵਾਲੇ ਬਕਸੇ ਵਿੱਚ ਸੋਨੇ ਦਾ ਡਰੈਗਨ ਬਣਿਆ ਹੈ। ਇਸ ਤੋਂ ਇਲਾਵਾ ਇਸ ‘ਚ ਇਲੈਕਟ੍ਰਿਕ ਮੋਮਬੱਤੀਆਂ ਵੀ ਦਿੱਤੀਆਂ ਗਈਆਂ ਹਨ। ਇਸ ਕਾਰ ‘ਚ ਇਹ ਕਾਰ 4.6-ਲੀਟਰ ਪੈਟਰੋਲ ਇੰਜਣ ਨਾਲ ਲੈਸ ਹੈ ਅਤੇ ਹੁਣ ਤੱਕ ਇਹ 14,180 ਮੀਲ ਦਾ ਸਫਰ ਤੈਅ ਕਰ ਚੁੱਕੀ ਹੈ। ਇਸ ਕਾਰ ਦੀ ਕੀਮਤ 8 ਹਜ਼ਾਰ ਪੌਂਡ ਹੈ।

Related posts

Leave a Comment