Admin - National News Times https://nationalnewstimes.com National News Times Thu, 13 Aug 2026 03:31:06 +0000 en-US hourly 1 https://wordpress.org/?v=7.1.4 https://nationalnewstimes.com/wp-content/uploads/2026/10/cropped-cropped-nationalnewstime-32x32.jpeg Admin - National News Times https://nationalnewstimes.com 32 32 ਅਸੀਂ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰ ਦੇਣ ਲਈ ਵਚਨਵੱਧ ਹਾਂ : ਪ੍ਰਧਾਨ ਨਗਰ ਕੌਂਸਲ ਆਦਮਪੁਰ https://nationalnewstimes.com/?p=684 https://nationalnewstimes.com/?p=684#respond Thu, 13 Aug 2026 03:28:28 +0000 https://nationalnewstimes.com/?p=684 ਅਸੀਂ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰ ਦੇਣ ਲਈ ਵਚਨਵੱਧ ਹਾਂ ਦੇਖੋ ਹੋਰ ਕੀ ਕੀ ਕਿਹਾ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਹੋਰਾਂ…

The post ਅਸੀਂ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰ ਦੇਣ ਲਈ ਵਚਨਵੱਧ ਹਾਂ : ਪ੍ਰਧਾਨ ਨਗਰ ਕੌਂਸਲ ਆਦਮਪੁਰ first appeared on National News Times.

]]>
ਅਸੀਂ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰ ਦੇਣ ਲਈ ਵਚਨਵੱਧ ਹਾਂ ਦੇਖੋ ਹੋਰ ਕੀ ਕੀ ਕਿਹਾ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਹੋਰਾਂ…

The post ਅਸੀਂ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰ ਦੇਣ ਲਈ ਵਚਨਵੱਧ ਹਾਂ : ਪ੍ਰਧਾਨ ਨਗਰ ਕੌਂਸਲ ਆਦਮਪੁਰ first appeared on National News Times.

]]>
https://nationalnewstimes.com/?feed=rss2&p=684 0
ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ : ਜਲੰਧਰ ਤੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸੰਚਾਲਕ ਵਿਸਫੋਟਕ ਸਮੱਗਰੀ ਵਾਲੇ ਆਈ.ਈ.ਡੀ. ਸਮੇਤ ਗ੍ਰਿਫ਼ਤਾਰ https://nationalnewstimes.com/?p=670 https://nationalnewstimes.com/?p=670#respond Tue, 28 Jul 2026 06:58:45 +0000 https://nationalnewstimes.com/?p=670 ਚੰਡੀਗੜ੍ਹ / ਨੈਸ਼ਨਲ ਨਿਊਜ਼ ਟਾਈਮਜ਼ ਨੈੱਟਵਰਕ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਅੱਤਵਾਦੀ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਵਿੱਚ, ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਜਲੰਧਰ ਦਿਹਾਤੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਵਿਦੇਸ਼ੀ ਹੈਂਡਲਰਾਂ ਵੱਲੋਂ ਚਲਾਏ ਜਾ ਰਹੇ ਆਈ.ਐਸ.ਆਈ. ਦੇ ਸਮਰਥਨ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਸੰਚਾਲਕ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ…

The post ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ : ਜਲੰਧਰ ਤੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸੰਚਾਲਕ ਵਿਸਫੋਟਕ ਸਮੱਗਰੀ ਵਾਲੇ ਆਈ.ਈ.ਡੀ. ਸਮੇਤ ਗ੍ਰਿਫ਼ਤਾਰ first appeared on National News Times.

]]>
ਚੰਡੀਗੜ੍ਹ / ਨੈਸ਼ਨਲ ਨਿਊਜ਼ ਟਾਈਮਜ਼ ਨੈੱਟਵਰਕ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਅੱਤਵਾਦੀ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਵਿੱਚ, ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਜਲੰਧਰ ਦਿਹਾਤੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਵਿਦੇਸ਼ੀ ਹੈਂਡਲਰਾਂ ਵੱਲੋਂ ਚਲਾਏ ਜਾ ਰਹੇ ਆਈ.ਐਸ.ਆਈ. ਦੇ ਸਮਰਥਨ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਸੰਚਾਲਕ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਤਬੀਰ ਸਿੰਘ ਵਾਸੀ ਪਿੰਡ ਪਧਿਆਣਾ, ਆਦਮਪੁਰ, ਜਲੰਧਰ ਵਜੋਂ ਹੋਈ ਹੈ। ਵਿਸਫੋਟਕ ਸਮੱਗਰੀ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਸ ਦਾ ਕਾਲੇ ਰੰਗ ਦਾ ਪਲਾਟੀਨਾ ਮੋਟਰਸਾਈਕਲ (ਪੀਬੀ-08-ਈਟੀ-6736) , ਜਿਸ ਨੂੰ ਉਹ ਚਲਾ ਰਿਹਾ ਸੀ, ਵੀ ਬਰਾਮਦ ਕੀਤਾ ਹੈ।

ਆਈ.ਐਸ.ਆਈ. ਸਮਰਥਨ ਵਾਲੇ ਬੀ.ਕੇ.ਆਈ. ਅੱਤਵਾਦੀ ਮਾਡਿਊਲ ਨੂੰ ਵਿਦੇਸ਼ੀ ਹੈਂਡਲਰਾਂ ਦੁਆਰਾ ਚਲਾਇਆ ਜਾ ਰਿਹਾ ਸੀ : ਡੀ.ਜੀ.ਪੀ. ਗੌਰਵ ਯਾਦਵ


ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਕਾਰਵਾਈ ਦੇ ਨਤੀਜੇ ਵਜੋਂ 1.3 ਕਿਲੋਗ੍ਰਾਮ ਉੱਚ ਵਿਸਫੋਟਕ ਨਾਲ ਭਰਿਆ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਜਿਸ ਵਿੱਚ ਸ਼ਰਾਪਨਲ ਅਤੇ ਬਾਲ ਬੇਅਰਿੰਗ ਸ਼ਾਮਲ ਹਨ, ਬਰਾਮਦ ਹੋਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਮਾਡਿਊਲ ਦਾ ਉਦੇਸ਼ ਸੂਬੇ ਵਿੱਚ ਅਮਨ-ਸ਼ਾਂਤੀ ਭੰਗ ਕਰਨਾ ਸੀ । ਉਨ੍ਹਾਂ ਕਿਹਾ, “ਇਸ ਤੁਰੰਤ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਵੱਡਾ ਅੱਤਵਾਦੀ ਖ਼ਤਰਾ ਟਲ ਗਿਆ ਹੈ ਅਤੇ ਕਈ ਮਾਸੂਮ ਜਾਨਾਂ ਬਚ ਗਈਆਂ ਹਨ। ਆਪ੍ਰੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ. ਜਲੰਧਰ ਦੀਆਂ ਟੀਮਾਂ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਬੀ.ਕੇ.ਆਈ. ਮਾਡਿਊਲ ਦੇ ਕਾਰਕੁੰਨ ਨੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਵਿਸਫੋਟਕ ਦੀ ਖੇਪ ਪ੍ਰਾਪਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ ਸੀ.ਆਈ. ਜਲੰਧਰ ਅਤੇ ਜਲੰਧਰ ਦਿਹਾਤੀ ਪੁਲਿਸ ਦੀਆਂ ਟੀਮਾਂ ਨੇ ਪਿੰਡ ਢੰਡੌਰ ਵਿਖੇ ਸਾਂਝਾ ਨਾਕਾ ਲਗਾ ਕੇ ਸ਼ੱਕੀ ਸਤਬੀਰ ਸਿੰਘ ਦੇ ਮੋਟਰਸਾਈਕਲ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਸ ਦੇ ਬੈਗ ਵਿੱਚੋਂ ਆਈ.ਈ.ਡੀ. ਬਰਾਮਦ ਕੀਤੀ। ਡੀ.ਜੀ.ਪੀ. ਨੇ ਕਿਹਾ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਨੈੱਟਵਰਕ ਸਮੇਤ ਸਮੁੱਚੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧ ਵਿੱਚ ਥਾਣਾ ਪਤਾਰਾ, ਜਲੰਧਰ ਦਿਹਾਤੀ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 113 (1) ਅਤੇ 113 (3), ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਅਤੇ ਅਸਲਾ ਐਕਟ ਦੀ ਧਾਰਾ 25 (1ਬੀ) ਅਤੇ (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

The post ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ : ਜਲੰਧਰ ਤੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸੰਚਾਲਕ ਵਿਸਫੋਟਕ ਸਮੱਗਰੀ ਵਾਲੇ ਆਈ.ਈ.ਡੀ. ਸਮੇਤ ਗ੍ਰਿਫ਼ਤਾਰ first appeared on National News Times.

]]>
https://nationalnewstimes.com/?feed=rss2&p=670 0
ਬਰਨਾਲਾ ਲਾਠੀਚਾਰਜ ਮਾਮਲਾ: ਵਾਲਮੀਕਿ ਭਾਈਚਾਰੇ ਦੇ ‘ਪੰਜਾਬ ਬੰਦ’ ਦੇ ਸੱਦੇ ‘ਤੇ ਦੋਆਬੇ ‘ਚ ਚੱਕਾ ਜਾਮ, ਸਕੂਲ-ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ https://nationalnewstimes.com/?p=667 https://nationalnewstimes.com/?p=667#respond Mon, 27 Jul 2026 12:16:11 +0000 https://nationalnewstimes.com/?p=667 ਜਲੰਧਰ / ਨੈਸ਼ਨਲ ਨਿਊਜ਼ ਟਾਈਮਜ਼ ਨੈੱਟਵਰਕ : ਬਰਨਾਲਾ ਵਿਖੇ ਬੀਤੇ ਦਿਨੀਂ ਸਫ਼ਾਈ ਸੇਵਕਾਂ ’ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਸੋਮਵਾਰ ਨੂੰ ਪੂਰੇ ਦੋਆਬਾ ਖੇਤਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਭਾਈਚਾਰੇ ਦੇ ਆਗੂਆਂ ਵੱਲੋਂ ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਖੇਤਰ ਵਿੱਚ ਪੂਰੀ ਤਰ੍ਹਾਂ ਬੰਦ ਵਰਗੀ ਸਥਿਤੀ ਬਣੀ ਰਹੀ। ਜਲੰਧਰ ਵਿੱਚ ਭਾਈਚਾਰਕ ਆਗੂ ਵਿਪਨ ਸਭਰਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਆਗੂਆਂ ਨੇ ਇਸ ਪੁਲੀਸ ਕਾਰਵਾਈ ਲਈ ਜ਼ਿੰਮੇਵਾਰ ਡੀ.ਐੱਸ.ਪੀ.…

The post ਬਰਨਾਲਾ ਲਾਠੀਚਾਰਜ ਮਾਮਲਾ: ਵਾਲਮੀਕਿ ਭਾਈਚਾਰੇ ਦੇ ‘ਪੰਜਾਬ ਬੰਦ’ ਦੇ ਸੱਦੇ ‘ਤੇ ਦੋਆਬੇ ‘ਚ ਚੱਕਾ ਜਾਮ, ਸਕੂਲ-ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ first appeared on National News Times.

]]>
ਜਲੰਧਰ / ਨੈਸ਼ਨਲ ਨਿਊਜ਼ ਟਾਈਮਜ਼ ਨੈੱਟਵਰਕ :

ਬਰਨਾਲਾ ਵਿਖੇ ਬੀਤੇ ਦਿਨੀਂ ਸਫ਼ਾਈ ਸੇਵਕਾਂ ’ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਸੋਮਵਾਰ ਨੂੰ ਪੂਰੇ ਦੋਆਬਾ ਖੇਤਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਭਾਈਚਾਰੇ ਦੇ ਆਗੂਆਂ ਵੱਲੋਂ ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਖੇਤਰ ਵਿੱਚ ਪੂਰੀ ਤਰ੍ਹਾਂ ਬੰਦ ਵਰਗੀ ਸਥਿਤੀ ਬਣੀ ਰਹੀ।

ਜਲੰਧਰ ਵਿੱਚ ਭਾਈਚਾਰਕ ਆਗੂ ਵਿਪਨ ਸਭਰਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਆਗੂਆਂ ਨੇ ਇਸ ਪੁਲੀਸ ਕਾਰਵਾਈ ਲਈ ਜ਼ਿੰਮੇਵਾਰ ਡੀ.ਐੱਸ.ਪੀ. ਸਤਬੀਰ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਉਕਤ ਡੀ.ਐੱਸ.ਪੀ. ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਮੁਅੱਤਲ (ਸਸਪੈਂਡ) ਕੀਤਾ ਜਾ ਚੁੱਕਾ ਹੈ।

ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਕੈਮਬ੍ਰਿਜ ਇਨੋਵੇਟਿਵ ਸਕੂਲ, ਇਨੋਸੈਂਟ ਹਾਰਟਸ ਸਕੂਲ, ਡਿਪਸ ਸਕੂਲ ਅਤੇ ਐੱਮ.ਜੀ.ਐੱਨ. ਸਕੂਲ ਸਮੇਤ ਜ਼ਿਆਦਾਤਰ ਨਿੱਜੀ ਸਕੂਲਾਂ ਨੇ ਐਤਵਾਰ ਰਾਤ ਨੂੰ ਹੀ ਮਾਪਿਆਂ ਨੂੰ ਮੈਸੇਜ ਭੇਜ ਕੇ ਸਕੂਲ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਸੀ ਅਤੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਹਦਾਇਤ ਕੀਤੀ ਸੀ।

ਦੋਆਬੇ ਦੇ ਜ਼ਿਲ੍ਹਿਆਂ—ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ ਵਾਲਮੀਕਿ ਭਾਈਚਾਰੇ ਦੀ ਵਧੀਆ ਗਿਣਤੀ ਹੋਣ ਕਰਕੇ ਬੰਦ ਦੇ ਸੱਦੇ ਦਾ ਸਭ ਤੋਂ ਵੱਧ ਪ੍ਰਭਾਵ ਇਸੇ ਖੇਤਰ ਵਿੱਚ ਦੇਖਣ ਨੂੰ ਮਿਲਿਆ। ਮੌਜੂਦਾ ਸਥਿਤੀ ਨੂੰ ਦੇਖਦਿਆਂ ਅਮਨ-ਕਾਨੂੰਨ ਬਣਾਏ ਰੱਖਣ ਲਈ ਪੁਲੀਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਅਤੇ ਹਾਈ ਅਲਰਟ ’ਤੇ ਹੈ।

The post ਬਰਨਾਲਾ ਲਾਠੀਚਾਰਜ ਮਾਮਲਾ: ਵਾਲਮੀਕਿ ਭਾਈਚਾਰੇ ਦੇ ‘ਪੰਜਾਬ ਬੰਦ’ ਦੇ ਸੱਦੇ ‘ਤੇ ਦੋਆਬੇ ‘ਚ ਚੱਕਾ ਜਾਮ, ਸਕੂਲ-ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ first appeared on National News Times.

]]>
https://nationalnewstimes.com/?feed=rss2&p=667 0
ਵਿਕਾਸ ਦੇ ਦਾਅਵਿਆਂ ਦੇ ਰਾਹ ‘ਚ ਖੜ੍ਹੀ ਇਕ ਦਹਾਕੇ ਦੀ ਬਦਹਾਲੀ : ਆਦਮਪੁਰ ਫਲਾਈਓਵਰ https://nationalnewstimes.com/?p=657 https://nationalnewstimes.com/?p=657#respond Fri, 17 Jul 2026 03:56:26 +0000 https://nationalnewstimes.com/?p=657 –ਐੱਨਐੱਨਟੀ ਦੀ ਵਿਸ਼ੇਸ਼ ਰਿਪੋਰਟ : ਜਦੋਂ ਵੀ ਕਿਸੇ ਖੇਤਰ ਵਿੱਚ ਤਰੱਕੀ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਉੱਥੋਂ ਦੇ ਸ਼ਾਹਮਾਰਗਾਂ, ਸੜਕਾਂ ਅਤੇ ਪੁਲਾਂ ਦਾ ਜ਼ਿਕਰ ਆਉਂਦਾ ਹੈ। ਪਰ ਜਿਲ੍ਹਾ ਜਲੰਧਰ ਦੇ ਇਤਿਹਾਸਕ ਅਤੇ ਵਪਾਰਕ ਕਸਬੇ ਆਦਮਪੁਰ ਦੀ ਕਹਾਣੀ ਇਸ ਦੇ ਬਿਲਕੁਲ ਉਲਟ ਚੱਲ ਰਹੀ ਹੈ। ਇੱਥੇ ਵਿਕਾਸ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਫਲਾਈਓਵਰ ਪਿਛਲੇ ਕਰੀਬ 9 ਸਾਲਾਂ ਤੋਂ ਸਰਕਾਰੀ ਲਾਪਰਵਾਹੀ, ਸਿਆਸੀ ਉਦਾਸੀਨਤਾ ਅਤੇ ਪ੍ਰਸ਼ਾਸਨਿਕ ਨਾਕਾਮੀ ਦੀ ਇੱਕ ਅਜਿਹੀ ਮਿਸਾਲ ਬਣ ਕੇ ਖੜ੍ਹਾ ਹੈ, ਜਿਸ ਨੇ ਸਥਾਨਕ ਨਿਵਾਸੀਆਂ ਅਤੇ ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਰਕ…

The post ਵਿਕਾਸ ਦੇ ਦਾਅਵਿਆਂ ਦੇ ਰਾਹ ‘ਚ ਖੜ੍ਹੀ ਇਕ ਦਹਾਕੇ ਦੀ ਬਦਹਾਲੀ : ਆਦਮਪੁਰ ਫਲਾਈਓਵਰ first appeared on National News Times.

]]>

–ਐੱਨਐੱਨਟੀ ਦੀ ਵਿਸ਼ੇਸ਼ ਰਿਪੋਰਟ :

ਜਦੋਂ ਵੀ ਕਿਸੇ ਖੇਤਰ ਵਿੱਚ ਤਰੱਕੀ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਉੱਥੋਂ ਦੇ ਸ਼ਾਹਮਾਰਗਾਂ, ਸੜਕਾਂ ਅਤੇ ਪੁਲਾਂ ਦਾ ਜ਼ਿਕਰ ਆਉਂਦਾ ਹੈ। ਪਰ ਜਿਲ੍ਹਾ ਜਲੰਧਰ ਦੇ ਇਤਿਹਾਸਕ ਅਤੇ ਵਪਾਰਕ ਕਸਬੇ ਆਦਮਪੁਰ ਦੀ ਕਹਾਣੀ ਇਸ ਦੇ ਬਿਲਕੁਲ ਉਲਟ ਚੱਲ ਰਹੀ ਹੈ। ਇੱਥੇ ਵਿਕਾਸ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਫਲਾਈਓਵਰ ਪਿਛਲੇ ਕਰੀਬ 9 ਸਾਲਾਂ ਤੋਂ ਸਰਕਾਰੀ ਲਾਪਰਵਾਹੀ, ਸਿਆਸੀ ਉਦਾਸੀਨਤਾ ਅਤੇ ਪ੍ਰਸ਼ਾਸਨਿਕ ਨਾਕਾਮੀ ਦੀ ਇੱਕ ਅਜਿਹੀ ਮਿਸਾਲ ਬਣ ਕੇ ਖੜ੍ਹਾ ਹੈ, ਜਿਸ ਨੇ ਸਥਾਨਕ ਨਿਵਾਸੀਆਂ ਅਤੇ ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਰਕ ਬਣਾ ਕੇ ਰੱਖ ਦਿੱਤਾ ਹੈ। ਸਾਲ 2016-17 ਵਿੱਚ ਜਿਸ ਆਸ ਨਾਲ ਇਸ ਵੱਡੇ ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ, ਉਹ ਅੱਜ ਸਾਲ 2026 ਤੱਕ ਪਹੁੰਚਣ ਦੇ ਬਾਵਜੂਦ ਅਧੂਰਾ ਪਿਆ ਹੈ। ਅਧੂਰੇ ਪੁਲ ਦੇ ਖੜ੍ਹੇ ਪਿੱਲਰ ਅਤੇ ਖਸਤਾਹਾਲ ਸੜਕਾਂ ਅੱਜ ਆਦਮਪੁਰ ਦੇ ਹਜ਼ਾਰਾਂ ਲੋਕਾਂ ਨੂੰ ਆਪਣੀ ਕਿਸਮਤ ‘ਤੇ ਹੰਝੂ ਵਹਾਉਣ ਲਈ ਮਜਬੂਰ ਕਰ ਰਹੀਆਂ ਹਨ।
ਇਸ ਪ੍ਰੋਜੈਕਟ ਦਾ ਪਿਛੋਕੜ ਦੇਖੀਏ ਤਾਂ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਸ਼ਾਹਮਾਰਗ (NH-70) ਨੂੰ ਫੋਰਲੇਨ ਬਣਾਉਣ ਅਤੇ ਆਦਮਪੁਰ ਸ਼ਹਿਰ ਦੇ ਅੰਦਰ ਟ੍ਰੈਫਿਕ ਦੀ ਭਿਆਨਕ ਸਮੱਸਿਆ ਨੂੰ ਹੱਲ ਕਰਨ ਲਈ ਇਹ ਵੱਡਾ ਉਪਰਾਲਾ ਵਿੱਢਿਆ ਗਿਆ ਸੀ। ਲਗਭਗ 58 ਕਿਲੋਮੀਟਰ ਲੰਬੇ ਇਸ ਹਿੱਸੇ ਉੱਤੇ ਉਦੋਂ 402 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਸੀ। ਪਰ ਕੰਮ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਜਲੰਧਰ-ਹੁਸ਼ਿਆਰਪੁਰ ਬਾਈਪਾਸ ਦੇ ਨਿਰਮਾਣ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਵਿੱਚ ਕਰੋੜਾਂ ਰੁਪਏ ਦਾ ਇੱਕ ਵੱਡਾ ‘ਭੂਮੀ ਘੁਟਾਲਾ’ ਸਾਹਮਣੇ ਆ ਗਿਆ। ਇਸ ਘੁਟਾਲੇ ਕਾਰਨ ਇਹ ਮਹੱਤਵਪੂਰਨ ਪ੍ਰੋਜੈਕਟ ਕਾਨੂੰਨੀ ਉਲਝਣਾਂ ਅਤੇ ਫਾਈਲਾਂ ਦੀਆਂ ਗਿਣਤੀਆਂ-ਮਿਣਤੀਆਂ ਵਿੱਚ ਅਜਿਹਾ ਫਸਿਆ ਕਿ ਨਿਰਮਾਣ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਕੰਮ ਰੁਕਣ ਅਤੇ ਲੰਮੀ ਅਦਾਲਤੀ ਪ੍ਰਕਿਰਿਆ ਤੋਂ ਬਾਅਦ, ਆਖਰਕਾਰ ਸਾਲ 2025 ਵਿੱਚ ਨਿਰਧਾਰਿਤ ਸਮੇਂ ਅੰਦਰ ਕੰਮ ਨਾ ਕਰਨ ਵਾਲੀ ਠੇਕੇਦਾਰ ਕੰਪਨੀ ਦਾ ਅਨੁਬੰਧ (contract) ਵੀ ਰੱਦ ਕਰਨਾ ਪਿਆ।


ਇਸ ਬਦਹਾਲੀ ਕਾਰਨ ਪਿਛਲੇ ਕਈ ਸਾਲਾਂ ਤੋਂ ਸਥਾਨਕ ਲੋਕਾਂ ਅਤੇ ਵਪਾਰੀਆਂ ਨੂੰ ਅਸਹਿ ਸੰਤਾਪ ਭੋਗਣਾ ਪੈ ਰਿਹਾ ਹੈ। ਆਦਮਪੁਰ ਦੇ ਮੁੱਖ ਬਾਜ਼ਾਰ ਵਿੱਚ ਕਾਰੋਬਾਰ ਪੂਰੀ ਤਰ੍ਹਾਂ ਚੌਪਟ ਹੋ ਚੁੱਕੇ ਹਨ ਕਿਉਂਕਿ ਸੜਕ ਦੀ ਖਸਤਾ ਹਾਲਤ ਕਾਰਨ ਬਾਹਰਲੇ ਗਾਹਕਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਸੜਕ ਕਿਨਾਰੇ ਦੁਕਾਨਾਂ ਚਲਾਉਣ ਵਾਲੇ ਵਪਾਰੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਬਾਈਪਾਸ ਲਈ ਐਕੁਆਇਰ ਕੀਤੀਆਂ ਗਈਆਂ ਸਨ, ਉਹ ਅੱਜ ਵੀ ਆਪਣੇ ਮੁਆਵਜ਼ੇ ਦੇ ਪੈਸਿਆਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹਨ।
ਰੋਜ਼ਾਨਾ ਇਸ ਮਾਰਗ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਲਈ ਇਹ ਸੜਕ ਕਿਸੇ ਕਾਲੇ ਸਫ਼ਰ ਤੋਂ ਘੱਟ ਨਹੀਂ ਹੈ। ਪੁਲ ਦੇ ਦੋਵੇਂ ਪਾਸੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਕੋਈ ਪੱਕੀ ਜਾਂ ਸੁਚੱਜੀ ਸਰਵਿਸ ਲੇਨ ਨਹੀਂ ਬਣਾਈ ਗਈ। ਜਗ੍ਹਾ-ਜਗ੍ਹਾ ਪਏ ਕਈ-ਕਈ ਫੁੱਟ ਡੂੰਘੇ ਖੱਡੇ, ਉੱਡਦੀ ਧੂੜ ਅਤੇ ਬਰਸਾਤ ਦੇ ਦਿਨਾਂ ਵਿੱਚ ਜਮ੍ਹਾਂ ਹੁੰਦਾ ਸੀਵਰੇਜ ਦਾ ਗੰਦਾ ਪਾਣੀ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦਿੰਦਾ ਹੈ। ਇਸ ਬਦਤਰ ਹਾਲਤ ਕਾਰਨ ਵਾਹਨ ਚਾਲਕਾਂ ਦੀਆਂ ਗੱਡੀਆਂ ਤਾਂ ਟੁੱਟ ਹੀ ਰਹੀਆਂ ਹਨ, ਨਾਲ ਹੀ ਲੋਕਾਂ ਨੂੰ ਸਾਹ ਅਤੇ ਚਮੜੀ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਕਈ ਵਾਰ ਇੰਨੇ ਨਾਜ਼ੁਕ ਬਣ ਗਏ ਕਿ ਹੁਸ਼ਿਆਰਪੁਰ ਤੋਂ ਜਲੰਧਰ ਜਾਣ ਵਾਲੇ ਲੋਕਾਂ ਨੂੰ ਫਗਵਾੜਾ ਰਾਹੀਂ ਲੰਮਾ ਚੱਕਰ ਕੱਟ ਕੇ ਸਫ਼ਰ ਤੈਅ ਕਰਨਾ ਪਿਆ।


ਪ੍ਰਸ਼ਾਸਨ ਅਤੇ ਸਿਆਸਤਦਾਨਾਂ ਦੀ ਕੁੰਭਕਰਨੀ ਨੀਂਦ ਵਿਰੁੱਧ ਆਦਮਪੁਰ ਦੇ ਲੋਕਾਂ ਦਾ ਗੁੱਸਾ ਕਈ ਵਾਰ ਸੜਕਾਂ ‘ਤੇ ਫੁੱਟਿਆ ਹੈ। ਵੱਖ-ਵੱਖ ਸਮਾਜਿਕ ਜਥੇਬੰਦੀਆਂ, ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਕਈ ਵਾਰ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ, ਧਰਨੇ ਦਿੱਤੇ ਗਏ ਅਤੇ ਚੱਕਾ ਜਾਮ ਕੀਤਾ ਗਿਆ। ਲੋਕਾਂ ਦਾ ਦੋਸ਼ ਹੈ ਕਿ ਚੋਣਾਂ ਵੇਲੇ ਵੋਟਾਂ ਬਟੋਰਨ ਲਈ ਹਰ ਪਾਰਟੀ ਦੇ ਆਗੂ ਵੱਡੇ-ਵੱਡੇ ਵਾਅਦੇ ਕਰਕੇ ਜਾਂਦੇ ਹਨ, ਪਰ ਸੱਤਾ ਮਿਲਣ ਤੋਂ ਬਾਅਦ ਕੋਈ ਵੀ ਆਦਮਪੁਰ ਦੇ ਇਸ ਨਰਕ ਵਰਗੇ ਹਾਲਾਤ ਦੀ ਸਾਰ ਨਹੀਂ ਲੈਂਦਾ। ਇਨ੍ਹਾਂ ਪ੍ਰਦਰਸ਼ਨਾਂ ਅਤੇ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਹੀ ਸਰਕਾਰ ਅਤੇ ਵਿਭਾਗਾਂ ‘ਤੇ ਕੁਝ ਦਬਾਅ ਬਣਨਾ ਸ਼ੁਰੂ ਹੋਇਆ ਹੈ।
ਲੰਮੇ ਸਮੇਂ ਦੀ ਬਦਹਾਲੀ ਤੋਂ ਬਾਅਦ ਹੁਣ ਸਾਲ 2026 ਵਿੱਚ ਇਸ ਅਧੂਰੇ ਪ੍ਰੋਜੈਕਟ ਨੂੰ ਲੈ ਕੇ ਇੱਕ ਨਵੀਂ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਭਾਰਤੀ ਰਾਸ਼ਟਰੀ ਸ਼ਾਹਮਾਰਗ ਅਥਾਰਟੀ (NHAI) ਨੇ ਇਸ ਪੂਰੇ ਪ੍ਰੋਜੈਕਟ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਹੈ। ਨਵੇਂ ਪ੍ਰਸਤਾਵ ਦੇ ਤਹਿਤ ਆਦਮਪੁਰ ਫਲਾਈਓਵਰ ਅਤੇ ਫੋਰਲੇਨ ਦੇ ਬਾਕੀ ਰਹਿੰਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਲਈ 242 ਕਰੋੜ ਰੁਪਏ ਦਾ ਨਵਾਂ ਬਜਟ ਤਿਆਰ ਕੀਤਾ ਗਿਆ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਪ੍ਰੋਜੈਕਟ ਦੀ ਫਾਈਲ ਨੂੰ ਕੇਂਦਰ ਸਰਕਾਰ ਵੱਲੋਂ ਬਹੁਤ ਜਲਦ, ਸ਼ਾਇਦ ਇਸੇ ਮਹੀਨੇ ਦੇ ਅੰਦਰ, ਹਰੀ ਝੰਡੀ ਮਿਲਣ ਦੀ ਪੂਰੀ ਸੰਭਾਵਨਾ ਹੈ।


ਨਵੇਂ ਪ੍ਰੋਜੈਕਟ ਦੀ ਮਨਜ਼ੂਰੀ ਦੇ ਨਾਲ-ਨਾਲ, ਲੋਕਾਂ ਨੂੰ ਮੌਜੂਦਾ ਸਮੇਂ ਆ ਰਹੀਆਂ ਭਾਰੀ ਮੁਸ਼ਕਲਾਂ ਤੋਂ ਤੁਰੰਤ ਰਾਹਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਸੜਕ ਦੀ ਮੁਰੰਮਤ ਵਾਸਤੇ 27 ਕਰੋੜ ਰੁਪਏ ਦੇ ਤਿੰਨ ਵਿਸ਼ੇਸ਼ ਪੈਕੇਜਾਂ ਨੂੰ ਵੀ ਤਿਆਰ ਕੀਤਾ ਗਿਆ ਹੈ। ਪਹਿਲੇ ਪੈਕੇਜ ਤਹਿਤ ਨਸਰਾਲਾ ਤੋਂ ਜਲੰਧਰ-ਹੁਸ਼ਿਆਰਪੁਰ ਬਾਈਪਾਸ ਤੱਕ 5.50 ਕਰੋੜ ਰੁਪਏ, ਦੂਜੇ ਪੈਕੇਜ ਤਹਿਤ ਬਾਈਪਾਸ ਤੋਂ ਭੰਗੀ ਚੌਂਕ ਤੱਕ 16 ਕਰੋੜ ਰੁਪਏ ਅਤੇ ਤੀਜੇ ਪੈਕੇਜ ਤਹਿਤ ਭੰਗੀ ਚੌਂਕ ਤੋਂ ਚੋਹਾਲ ਤੱਕ 5.80 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ‘ਤੇ ਪੈਚਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਇਸ ਮੁਰੰਮਤ ਨਾਲ ਫਲਾਈਓਵਰ ਦਾ ਪੱਕਾ ਕੰਮ ਸ਼ੁਰੂ ਹੋਣ ਤੱਕ ਰਾਹਗੀਰਾਂ ਨੂੰ ਵੱਡੇ ਖੱਡਿਆਂ ਅਤੇ ਹਾਦਸਿਆਂ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਆਦਮਪੁਰ ਫਲਾਈਓਵਰ ਹੁਣ ਸਿਰਫ਼ ਸੜਕ ਨਿਰਮਾਣ ਦਾ ਪ੍ਰੋਜੈਕਟ ਨਹੀਂ ਰਿਹਾ, ਬਲਕਿ ਇਹ ਹਜ਼ਾਰਾਂ ਲੋਕਾਂ ਦੇ ਸਬਰ ਅਤੇ ਵਿਸ਼ਵਾਸ ਦੀ ਪ੍ਰੀਖਿਆ ਬਣ ਚੁੱਕਾ ਹੈ। ਜੇਕਰ NHAI ਦੇ ਐਸ.ਈ. ਦਵਿੰਦਰਪਾਲ ਸਿੰਘ ਦੇ ਦਾਅਵੇ ਮੁਤਾਬਕ 242 ਕਰੋੜ ਰੁਪਏ ਦੀ ਇਸ ਨਵੀਂ ਯੋਜਨਾ ਨੂੰ ਜਲਦੀ ਅਮਲੀ ਜਾਮਾ ਪਹਿਨਾ ਦਿੱਤਾ ਜਾਂਦਾ ਹੈ, ਤਾਂ ਆਦਮਪੁਰ ਵਾਸੀਆਂ ਨੂੰ ਸਾਲਾਂ ਪੁਰਾਣੇ ਇਸ ਸੰਤਾਪ ਤੋਂ ਛੁਟਕਾਰਾ ਮਿਲ ਸਕੇਗਾ। ਪਰ ਜੇਕਰ ਇਸ ਵਾਰ ਵੀ ਇਹ ਯੋਜਨਾ ਸਿਰਫ਼ ਕਾਗਜ਼ੀ ਕਾਰਵਾਈਆਂ ਤੱਕ ਹੀ ਸੀਮਤ ਰਹੀ, ਤਾਂ ਲੋਕਾਂ ਦਾ ਪ੍ਰਸ਼ਾਸਨਿਕ ਢਾਂਚੇ ਅਤੇ ਸਿਆਸੀ ਵਾਅਦਿਆਂ ਤੋਂ ਰਿਹਾ-ਸਿਹਾ ਭਰੋਸਾ ਵੀ ਪੂਰੀ ਤਰ੍ਹਾਂ ਉੱਠ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਆਉਣ ਵਾਲੇ ਦਿਨਾਂ ਵਿੱਚ ਆਦਮਪੁਰ ਵਾਸੀਆਂ ਦੀ ਜ਼ਿੰਦਗੀ ਵਿੱਚ ਸੁਧਾਰ ਹੁੰਦਾ ਹੈ ਜਾਂ ਇਹ ਅਧੂਰਾ ਪੁਲ ਅੱਗੇ ਵੀ ਇੰਜ ਹੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਦਾ ਰਹੇਗਾ।

The post ਵਿਕਾਸ ਦੇ ਦਾਅਵਿਆਂ ਦੇ ਰਾਹ ‘ਚ ਖੜ੍ਹੀ ਇਕ ਦਹਾਕੇ ਦੀ ਬਦਹਾਲੀ : ਆਦਮਪੁਰ ਫਲਾਈਓਵਰ first appeared on National News Times.

]]>
https://nationalnewstimes.com/?feed=rss2&p=657 0
Today’s Hukamnama : ਅੱਜ ਦਾ ਹੁਕਮਨਾਮਾ (06-07-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ https://nationalnewstimes.com/?p=652 https://nationalnewstimes.com/?p=652#respond Mon, 06 Jul 2026 01:53:21 +0000 https://nationalnewstimes.com/?p=652 Amritvele da Hukamnama Sri Darbar Sahib, Sri Amritsar, Ang 729, 06-Jul-2026 ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ ॥ ਸੇ ਫਲ…

The post Today’s Hukamnama : ਅੱਜ ਦਾ ਹੁਕਮਨਾਮਾ (06-07-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ first appeared on National News Times.

]]>

Amritvele da Hukamnama Sri Darbar Sahib, Sri Amritsar, Ang 729, 06-Jul-2026

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

सूही महला १ घरु ६ ੴ सतिगुर प्रसादि ॥ उजलु कैहा चिलकणा घोटिम कालड़ी मसु ॥ धोतिआ जूठि न उतरै जे सउ धोवा तिसु ॥१॥ सजण सेई नालि मै चलदिआ नालि चलंन्हि ॥ जिथै लेखा मंगीऐ तिथै खड़े दिसंनि ॥१॥ रहाउ ॥ कोठे मंडप माड़ीआ पासहु चितवीआहा ॥ ढठीआ कंमि न आवन्ही विचहु सखणीआहा ॥२॥ बगा बगे कपड़े तीरथ मंझि वसंन्हि ॥ घुटि घुटि जीआ खावणे बगे ना कहीअन्हि ॥३॥ सिमल रुखु सरीरु मै मैजन देखि भुलंन्हि ॥ से फल कंमि न आवन्ही ते गुण मै तनि हंन्हि ॥४॥ अंधुलै भारु उठाइआ डूगर वाट बहुतु ॥ अखी लोड़ी ना लहा हउ चड़ि लंघा कितु ॥५॥ चाकरीआ चंगिआईआ अवर सिआणप कितु ॥ नानक नामु समालि तूं बधा छुटहि जितु ॥६॥१॥३॥

Soohee, First Mehl, Sixth House: One Universal Creator God. By The Grace Of The True Guru: Bronze is bright and shiny, but when it is rubbed, its blackness appears. Washing it, its impurity is not removed, even if it is washed a hundred times. ||1|| They alone are my friends, who travel along with me; and in that place, where the accounts are called for, they appear standing with me. ||1||Pause|| There are houses, mansions and tall buildings, painted on all sides; but they are empty within, and they crumble like useless ruins. ||2|| The herons in their white feathers dwell in the sacred shrines of pilgrimage. They tear apart and eat the living beings, and so they are not called white. ||3|| My body is like the simmal tree; seeing me, other people are fooled. Its fruits are useless – just like the qualities of my body. ||4|| The blind man is carrying such a heavy load, and his journey through the mountains is so long. My eyes can see, but I cannot find the Way. How can I climb up and cross over the mountain? ||5|| What good does it do to serve, and be good, and be clever? O Nanak, contemplate the Naam, the Name of the Lord, and you shall be released from bondage. ||6||1||3||

ਪਦਅਰਥ:- ਚਿਲਕਣਾ—ਲਿਸ਼ਕਵਾਂ। ਘੋਟਿਮ—ਮੈਂ ਘੋਟਿਆ, ਮੈਂ ਘਸਾਇਆ। ਕਾਲੜੀ—ਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁ—ਸਿਆਹੀ। ਸਉ—ਸੌ ਵਾਰੀ। ਤਿਸੁ—ਉਸ ਕੈਂਹ (ਦੇ ਭਾਂਡੇ) ਨੂੰ।1। ਸੇਈ—ਉਹ ਹੀ। ਮੈ ਨਾਲਿ ਚਲੰਨ੍ਹ੍ਹਿ—ਮੇਰੇ ਨਾਲ ਸਾਥ ਕਰਦੇ ਹਨ। ਮੰਗੀਐ—ਮੰਗਿਆ ਜਾਂਦਾ ਹੈ। ਖੜੇ—ਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿ—ਦੱਸਦੇ ਹਨ, ਲੇਖਾ ਸਮਝਾਂਦੇ ਹਨ।1। ਰਹਾਉ। ਮੰਡਪ—ਮੰਦਰ। ਪਾਸਹੁ—ਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾ—ਚਿੱਤਰੀਆਂ ਹੋਈਆਂ। ਕੰਮਿ—ਕੰੰਮ ਵਿਚ। ਆਵਨ੍ਹ੍ਹੀ—ਆਵਨ੍ਹ੍ਹਿ, ਆਉਂਦੀਆਂ। ਵਿਚਹੁ—ਅੰਦਰੋਂ।2। ਬਗਾ ਕਪੜੇ—ਬਗਲਿਆਂ ਦੇ ਖੰਭ। ਬਗੇ—ਚਿੱਟੇ। ਮੰਝਿ—ਵਿਚ। ਘੁਟਿ ਘੁਟਿ—(ਗਲੋਂ) ਘੁੱਟ ਘੁੱਟ ਕੇ। ਖਾਵਣੇ—ਖਾਣ ਵਾਲੇ। ਕਹੀਅਨ੍ਹ੍ਹਿ—ਕਹੇ ਜਾਂਦੇ।3। ਸਰੀਰੁ ਮੈ—ਮੇਰਾ ਸਰੀਰ। ਮੈਜਨੁ—ਤੋਤੇ। ਭੂਲੰਨ੍ਹ੍ਹਿ—ਭੁਲੇਖਾ ਖਾ ਜਾਂਦੇ ਹਨ। ਤੇ ਗੁਣ—ਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿ—ਮੇਰੇ ਸਰੀਰ ਵਿਚ। ਹੰਨ੍ਹ੍ਹਿ—ਹਨ।4। ਅੰਧੁਲੈ—ਅੰਨੇ (ਮਨੁੱਖ) ਨੇ। ਡੂਗਰ ਵਾਟ—ਡੁੱਗਰ ਦਾ ਰਸਤਾ, ਪਹਾੜੀ ਰਸਤਾ। ਅਖੀ—ਅੱਖਾਂ ਨਾਲ। ਲੋੜੀ—ਭਾਲਦਾ ਹਾਂ। ਨਾ ਲਹਾ—ਮੈਂ ਲੱਭ ਨਹੀਂ ਸਕਦਾ। ਹਉ—ਮੈਂ। ਕਿਤੁ—ਕਿਸ ਤਰੀਕੇ ਨਾਲ?।5। ਚਾਕਰੀਆ—ਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆ—ਬਾਹਰਲੇ ਵਿਖਾਵੇ। ਕਿਤੁ—ਕਿਸ ਕੰੰਮ? ਜਿਤੁ—ਜਿਸ ਤਰ੍ਹਾਂ।6।

ਅਰਥ:- ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ।1। ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ)।1। ਰਹਾਉ। ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ।2। ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।3। (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ।4। ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ?।5। ਹੇ ਨਾਨਕ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ।9।1।3।

अर्थ :-मैंने काँसे (का) साफ और चमकीला (बर्तन) घसाया (तो उस में से) थोड़ी थोड़ी काली सियाही (लग गई) । अगर मैं सौ वारी भी उस काँसे के बर्तन को धोलूँ (साफ करू) तो भी (बाहरों) धोने के साथ उस की (अंदरली) जूठ (कालिख) दूर नहीं होती ।1 । मेरे असल मित्र वही हैं जो (सदा) मेरे साथ रहने, और (यहाँ से) चलते समय भी मेरे साथ ही चलें, (आगे) जहाँ (कीये कर्मो का) हिसाब माँगा जाता है ऊपर बे झिझक हो के हिसाब दे सकें (भावार्थ, हिसाब देने में कामयाब हो सकें) ।1 ।रहाउ । जो घर मन्दिर महल चारों तरफ से तो चित्रे हुए हो, पर अंदर से खाली हो, (वह ढहि जाते हैं और) ढहे हुए घर किसी काम नहीं आते ।2 । बगुलों के सफेद पंख होते हैं, बसते भी वह तीरथों पर ही हैं । पर जीवों को (गला) घोट घोट के खा जाने वाले (अंदर से) साफ सुथरे नहीं कहे जाते ।3 । (जैसे) सिंबल का वृक्ष (है उसी प्रकार) मेरा शरीर है, (सिंबल के फलाँ को) देख के तोते भ्रम खा जाते हैं, (सिंबल के) वह फल (तोते के) काम नहीं आते, वैसे ही गुण मेरे शरीर में हैं ।4 । मैंने अंधे ने (सिर पर विकारों का) भार उठाया हुआ है, (आगे मेरा जीवन-पंध) बड़ा पहाड़ी मार्ग है । आँखों के साथ खोजने से भी मैं मार्ग-खहिड़ा खोज नहीं सकता (क्योंकि आँखें ही नहीं हैं । इस हालत में) किस तरीके के साथ (पहाड़ी पर) चड़ के मैं पार निकलूँ ? ।5। हे नानक ! (पहाड़ी रसते जैसे बिखड़े जीवन-पंध में से पार निकलने के लिए) दुनिया के लोकों की खुशामद, लोक-दिखावे और चलाकीआँ किसी काम नहीं आ सकती । परमात्मा का नाम (अपने मन में) संभाल के रख । (माया के मोह में) बंधा हुआ तूँ इस नाम (-सुमिरन) के द्वारा ही (मोह के बंधनो से) मुक्ति पा सकेंगा ।9।1।3।

( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

The post Today’s Hukamnama : ਅੱਜ ਦਾ ਹੁਕਮਨਾਮਾ (06-07-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ first appeared on National News Times.

]]>
https://nationalnewstimes.com/?feed=rss2&p=652 0
ਮਨੁੱਖੀ ਅਧਿਕਾਰਾਂ ਲਈ ਖ਼ਤਰਾ ਪੁਲਿਸ ਦਾ ਤਾਨਾਸ਼ਾਹ ਰਵੱਈਆ https://nationalnewstimes.com/?p=648 https://nationalnewstimes.com/?p=648#respond Fri, 03 Jul 2026 01:21:54 +0000 https://nationalnewstimes.com/?p=648 ਸੰਪਾਦਕੀ : ਕਿਸੇ ਵੀ ਲੋਕਤੰਤਰੀ ਤੇ ਸੱਭਿਅਕ ਸਮਾਜ ਵਿਚ ਪੁਲਿਸ ਵਿਭਾਗ ਨੂੰ ਰੱਖਿਅਕ ਦੀ ਭੂਮਿਕਾ ਦਿੱਤੀ ਗਈ ਹੈ। ਪੁਲਿਸ ਦਾ ਮੁੱਖ ਕਰਤੱਵ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ, ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ ਤੇ ਸਮਾਜ ਵਿੱਚ ਅਪਰਾਧੀਆਂ ਨੂੰ ਨੱਥ ਪਾ ਕੇ ਮਜ਼ਲੂਮਾਂ ਨੂੰ ਇਨਸਾਫ਼ ਦਿਵਾਉਣਾ ਹੁੰਦਾ ਹੈ ਪਰ ਜਦੋਂ ਕਾਨੂੰਨ ਦੇ ਇਹ ਰੱਖਿਅਕ ਹੀ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਪੈਣ ਤਾਂ ਆਮ ਜਨਤਾ ਦਾ ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠਣ ਲੱਗਦਾ ਹੈ। ਅਜੋਕੇ ਦੌਰ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਅਤੇ ਬੇਕਸੂਰ ਲੋਕਾਂ ਉੱਤੇ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਅਤੇ…

The post ਮਨੁੱਖੀ ਅਧਿਕਾਰਾਂ ਲਈ ਖ਼ਤਰਾ ਪੁਲਿਸ ਦਾ ਤਾਨਾਸ਼ਾਹ ਰਵੱਈਆ first appeared on National News Times.

]]>
ਸੰਪਾਦਕੀ :

ਕਿਸੇ ਵੀ ਲੋਕਤੰਤਰੀ ਤੇ ਸੱਭਿਅਕ ਸਮਾਜ ਵਿਚ ਪੁਲਿਸ ਵਿਭਾਗ ਨੂੰ ਰੱਖਿਅਕ ਦੀ ਭੂਮਿਕਾ ਦਿੱਤੀ ਗਈ ਹੈ। ਪੁਲਿਸ ਦਾ ਮੁੱਖ ਕਰਤੱਵ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ, ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ ਤੇ ਸਮਾਜ ਵਿੱਚ ਅਪਰਾਧੀਆਂ ਨੂੰ ਨੱਥ ਪਾ ਕੇ ਮਜ਼ਲੂਮਾਂ ਨੂੰ ਇਨਸਾਫ਼ ਦਿਵਾਉਣਾ ਹੁੰਦਾ ਹੈ ਪਰ ਜਦੋਂ ਕਾਨੂੰਨ ਦੇ ਇਹ ਰੱਖਿਅਕ ਹੀ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਪੈਣ ਤਾਂ ਆਮ ਜਨਤਾ ਦਾ ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠਣ ਲੱਗਦਾ ਹੈ। ਅਜੋਕੇ ਦੌਰ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਅਤੇ ਬੇਕਸੂਰ ਲੋਕਾਂ ਉੱਤੇ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਅਤੇ ਬੇਰਹਿਮੀ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ, ਜੋ ਕਿ ਸਮਾਜ ਲਈ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਹੈ।
ਪੁਲਿਸ ਵੱਲੋਂ ਕੀਤੀਆਂ ਜਾਣ ਵਾਲੀਆਂ ਜ਼ਿਆਦਤੀਆਂ ਦਾ ਸਭ ਤੋਂ ਖ਼ੌਫ਼ਨਾਕ ਰੂਪ ਥਾਣਿਆਂ ਅੰਦਰ ਦੇਖਣ ਨੂੰ ਮਿਲਦਾ ਹੈ, ਜਿਸ ਨੂੰ ‘ਹਿਰਾਸਤੀ ਤਸ਼ੱਦਦ’ ਕਿਹਾ ਜਾਂਦਾ ਹੈ। ਕਿਸੇ ਵੀ ਮਾਮਲੇ ਦੀ ਪੁੱਛਗਿੱਛ ਜਾਂ ਸ਼ੱਕ ਦੇ ਆਧਾਰ ’ਤੇ ਫੜੇ ਗਏ ਵਿਅਕਤੀਆਂ ਨਾਲ ਥਾਣਿਆਂ ਦੇ ਅੰਦਰ ਅਜਿਹਾ ਅਣਮਨੁੱਖੀ ਵਤੀਰਾ ਕੀਤਾ ਜਾਂਦਾ ਹੈ, ਜਿਸ ਦੀ ਕਾਨੂੰਨ ਕਦੇ ਇਜਾਜ਼ਤ ਨਹੀਂ ਦਿੰਦਾ। ਕਈ ਵਾਰ ਇਹ ਅੰਨ੍ਹਾ ਤਸ਼ੱਦਦ ਇੰਨੀ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਜਾਂਦਾ ਹੈ ਕਿ ਸ਼ੱਕੀ ਵਿਅਕਤੀ ਦੀ ਹਿਰਾਸਤ ਦੌਰਾਨ ਹੀ ਮੌਤ ਹੋ ਜਾਂਦੀ ਹੈ। ਅਜਿਹੀਆਂ ਘਟਨਾਵਾਂ ਨਾ ਸਿਰਫ਼ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕਰਦੀਆਂ ਹਨ ਬਲਕਿ ਨਿਆਂਇਕ ਪ੍ਰਕਿਰਿਆ ਦੇ ਮੱਥੇ ’ਤੇ ਵੀ ਕਲੰਕ ਸਾਬਤ ਹੁੰਦੀਆਂ ਹਨ।
ਥਾਣਿਆਂ ਤੋਂ ਬਾਹਰ ਵੀ ਆਮ ਸੜਕਾਂ, ਚੌਕਾਂ ਤੇ ਨਾਕਿਆਂ ’ਤੇ ਪੁਲਿਸ ਦਾ ਵਤੀਰਾ ਜਨਤਾ ਪ੍ਰਤੀ ਅਕਸਰ ਬੇਰੁਖ਼ੀ ਅਤੇ ਹੰਕਾਰ ਵਾਲਾ ਹੁੰਦਾ ਹੈ। ਖ਼ਾਸ ਕਰਕੇ ਗ਼ਰੀਬ, ਮਜ਼ਦੂਰ, ਰੇਹੜੀ-ਫੜੀ ਵਾਲੇ, ਡਰਾਇਵਰਾਂ ਅਤੇ ਸਮਾਜ ਦੇ ਪਛੜੇ ਵਰਗਾਂ ਦੇ ਲੋਕਾਂ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਤੌਰ ’ਤੇ ਗਾਲ਼ੀ-ਗਲੋਚ, ਮੋਬਾਈਲ ਝਪਟਣਾ, ਹੱਥੋਂਪਾਈ ਕਰਨਾ ਤੇ ਹੋਰ ਕਈ ਤਰ੍ਹਾਂ ਦੀ ਬਦਸਲੂਕੀ ਕੀਤੀ ਜਾਂਦੀ ਹੈ। ਵੀਆਈਪੀ ਕਲਚਰ ਦੇ ਪ੍ਰਭਾਵ ਹੇਠ ਆਮ ਨਾਗਰਿਕਾਂ ਦੇ ਹੱਕਾਂ ਨੂੰ ਕੁਚਲਿਆ ਜਾਂਦਾ ਹੈ ਤੇ ਛੋਟੀਆਂ-ਛੋਟੀਆਂ ਗੱਲਾਂ ਜਾਂ ਟ੍ਰੈਫਿਕ ਨਿਯਮਾਂ ਦੇ ਬਹਾਨੇ ਲੋਕਾਂ ’ਤੇ ਹੱਥ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਇਹ ਵਤੀਰਾ ਸਿੱਧੇ ਤੌਰ ’ਤੇ ਨਾਗਰਿਕਾਂ ਦੀ ਆਜ਼ਾਦੀ ਤੇ ਉਨ੍ਹਾਂ ਦੇ ਸਵੈ-ਮਾਣ ਨੂੰ ਡੂੰਘੀ ਸੱਟ ਮਾਰਦਾ ਹੈ।
ਇਸ ਤੋਂ ਵੀ ਵੱਡੀ ਜ਼ਿਆਦਤੀ ਉਦੋਂ ਹੁੰਦੀ ਹੈ ਜਦੋਂ ਪੁਲਿਸ ਕਰਮੀ ਆਪਣੀ ਤਾਕਤ ਤੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਬੇਕਸੂਰ ਲੋਕਾਂ ’ਤੇ ਝੂਠੇ ਮੁਕੱਦਮੇ ਜਾਂ ਨਸ਼ਿਆਂ ਦੇ ਝੂਠੇ ਪਰਚੇ ਦਰਜ ਕਰ ਦਿੰਦੀ ਹੈ। ਕਿਸੇ ਨਿੱਜੀ ਰੰਜਿਸ਼, ਸਿਆਸੀ ਬਦਲਾਖ਼ੋਰੀ ਜਾਂ ਫਿਰ ਆਪਣੀ ਕਾਰਗੁਜ਼ਾਰੀ ਦਿਖਾਉਣ ਦੇ ਚੱਕਰ ਵਿੱਚ ਕਈ ਵਾਰ ਅਜਿਹੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਅਪਰਾਧ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਅਜਿਹੇ ਝੂਠੇ ਕੇਸਾਂ ਦੇ ਕਾਰਨ ਕਈ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੇ ਹਨ ਤੇ ਨੌਜਵਾਨਾਂ ਦਾ ਭਵਿੱਖ ਹਮੇਸ਼ਾ ਲਈ ਅੰਧਕਾਰ ਵਿੱਚ ਚਲਾ ਜਾਂਦਾ ਹੈ।
ਪੁਲਿਸ ਮਹਿਕਮੇ ਵਿੱਚ ਫੈਲਿਆ ਭ੍ਰਿਸ਼ਟਾਚਾਰ ਵੀ ਇਨ੍ਹਾਂ ਜ਼ਿਆਦਤੀਆਂ ਦੀ ਮੁੱਖ ਜੜ੍ਹ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਪੈਸੇ ਦੀ ਖ਼ਾਤਰ ਜਾਂ ਮੋਟੀ ਰਕਮ ਵਸੂਲਣ ਲਈ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੇ ਹਨ। ਪੀੜਤ ਵਿਅਕਤੀ ਦੀ ਸੱਚੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਬਜਾਏ, ਅਪਰਾਧੀਆਂ ਨਾਲ ਗੰਢਤੁੱਪ ਕਰ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿੱਤਾ ਜਾਂਦਾ ਹੈ। ਜਦੋਂ ਕਾਨੂੰਨ ਦੇ ਰੱਖਿਅਕ ਹੀ ਰਿਸ਼ਵਤਖੋਰੀ ਤੇ ਗ਼ੈਰ-ਕਾਨੂੰਨੀ ਉਗਰਾਹੀ ਵਿੱਚ ਸ਼ਾਮਲ ਹੋ ਜਾਣ ਤਾਂ ਸਮਾਜ ਵਿੱਚੋਂ ਨਿਆਂ ਦੀ ਉਮੀਦ ਖ਼ਤਮ ਹੋਣ ਲੱਗਦੀ ਹੈ ਅਤੇ ਅਪਰਾਧੀਆਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਹਨ।
ਜੇਕਰ ਅਸੀਂ ਇਨ੍ਹਾਂ ਜ਼ਿਆਦਤੀਆਂ ਦੇ ਕਾਰਨਾਂ ਵੱਲ ਝਾਤ ਮਾਰੀਏ ਤਾਂ ਸਭ ਤੋਂ ਵੱਡਾ ਕਾਰਨ ਪੁਲਿਸ ਪ੍ਰਣਾਲੀ ਵਿੱਚ ਸਿਆਸੀ ਆਗੂਆਂ ਦੀ ਬਹੁਤ ਜ਼ਿਆਦਾ ਦਖ਼ਲ-ਅੰਦਾਜ਼ੀ ਹੈ। ਅਜੋਕੇ ਸਮੇਂ ਵਿੱਚ ਪੁਲਿਸ ਸੁਤੰਤਰ ਤੌਰ ’ਤੇ ਕੰਮ ਕਰਨ ਦੀ ਬਜਾਏ ਸੱਤਾਧਾਰੀ ਪਾਰਟੀਆਂ ਦੇ ਇਸ਼ਾਰਿਆਂ ’ਤੇ ਚੱਲਣ ਲਈ ਮਜ਼ਬੂਰ ਹੋ ਚੁੱਕੀ ਹੈ। ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਤੇ ਆਪਣੀਆਂ ਮਨਪਸੰਦ ਬਦਲੀਆਂ ਕਰਵਾਉਣ ਲਈ ਕਈ ਪੁਲਿਸ ਅਧਿਕਾਰੀ ਕਾਨੂੰਨ ਦੀਆਂ ਸੀਮਾਵਾਂ ਨੂੰ ਪਾਰ ਕਰ ਕੇ ਵਿਰੋਧੀਆਂ ਜਾਂ ਆਮ ਲੋਕਾਂ ’ਤੇ ਤਸ਼ੱਦਦ ਢਾਹੁੰਦੇ ਹਨ, ਜਿਸ ਕਾਰਨ ਪੂਰੀ ਪ੍ਰਣਾਲੀ ਦਾ ਨਿਰਪੱਖ ਅਕਸ ਤਾਰ-ਤਾਰ ਹੋ ਰਿਹਾ ਹੈ।
ਇੱਕ ਹੋਰ ਅਹਿਮ ਕਾਰਨ ਪੁਲਿਸ ਵਿਭਾਗ ਵਿੱਚ ਜਵਾਬਦੇਹੀ ਅਤੇ ਸਖ਼ਤ ਨਿਗਰਾਨੀ ਦੀ ਭਾਰੀ ਕਮੀ ਦਾ ਹੋਣਾ ਹੈ। ਜਦੋਂ ਵੀ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਕੋਈ ਗ਼ਲਤੀ ਜਾਂ ਜ਼ਿਆਦਤੀ ਕੀਤੀ ਜਾਂਦੀ ਹੈ ਤਾਂ ਉੱਚ ਅਧਿਕਾਰੀਆਂ ਵੱਲੋਂ ਅਕਸਰ ਆਪਣੇ ਵਿਭਾਗ ਦਾ ਬਚਾਅ ਕਰਨ ਲਈ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੰਦਰੂਨੀ ਜਾਂਚ ਦੇ ਨਾਂ ’ਤੇ ਮਾਮਲਿਆਂ ਨੂੰ ਲਟਕਾ ਦਿੱਤਾ ਜਾਂਦਾ ਹੈ, ਜਿਸ ਕਾਰਨ ਗ਼ਲਤੀ ਕਰਨ ਵਾਲੇ ਮੁਲਾਜ਼ਮਾਂ ਦੇ ਮਨ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਰਹਿੰਦਾ। ਜਵਾਬਦੇਹੀ ਦੀ ਇਸ ਕਮੀ ਕਾਰਨ ਪੁਲਿਸ ਮੁਲਾਜ਼ਮਾਂ ਵਿੱਚ ਇਹ ਧਾਰਨਾ ਪੱਕੀ ਹੋ ਜਾਂਦੀ ਹੈ ਕਿ ਉਹ ਕਾਨੂੰਨ ਤੋਂ ਉੱਪਰ ਹਨ।
ਇਸ ਪ੍ਰਣਾਲੀ ਨੂੰ ਸੁਧਾਰਨ ਤੇ ਇਨ੍ਹਾਂ ਜ਼ਿਆਦਤੀਆਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਪੁਲਿਸ ਸੁਧਾਰਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਪਵੇਗਾ ਤਾਂ ਜੋ ਪੁਲਿਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰ ਕੇ ਇੱਕ ਸੁਤੰਤਰ ਸੰਸਥਾ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਹਰੇਕ ਥਾਣੇ, ਲਾਕਅੱਪ ਅਤੇ ਪੁੱਛਗਿੱਛ ਵਾਲੇ ਕਮਰੇ ਵਿੱਚ 24 ਘੰਟੇ ਸੀਸੀਟੀਵੀ ਕੈਮਰੇ ਚੱਲਦੇ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਸਿੱਧੀ ਨਿਗਰਾਨੀ ਕਿਸੇ ਆਜ਼ਾਦ ਜੁਡੀਸ਼ੀਅਲ ਬਾਡੀ ਕੋਲ ਹੋਵੇ। ਜੋ ਵੀ ਮੁਲਾਜ਼ਮ ਆਪਣੀ ਵਰਦੀ ਦਾ ਰੋਅਬ ਦਿਖਾ ਕੇ ਜਨਤਾ ਨਾਲ ਬਦਸਲੂਕੀ ਜਾਂ ਤਸ਼ੱਦਦ ਕਰਦਾ ਹੈ, ਉਸ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਵਰਗੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਇਹ ਵੀ ਸੱਚ ਹੈ ਕਿ ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ; ਵਿਭਾਗ ਵਿੱਚ ਅੱਜ ਵੀ ਬਹੁਤ ਸਾਰੇ ਅਜਿਹੇ ਇਮਾਨਦਾਰ, ਫਰਜ਼ਸ਼ਨਾਸ ਅਤੇ ਦੇਸ਼ਭਗਤ ਅਧਿਕਾਰੀ ਮੌਜੂਦ ਹਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਨਤਾ ਦੀ ਸੇਵਾ ਕਰਦੇ ਹਨ ਪਰ ਕੁਝ ਭ੍ਰਿਸ਼ਟ ਤੇ ਬੇਰਹਿਮ ਮੁਲਾਜ਼ਮਾਂ ਦੇ ਕਾਰਨ ਪੂਰੇ ਮਹਿਕਮੇ ਦਾ ਨਾਂ ਬਦਨਾਮ ਹੁੰਦਾ ਹੈ। ਪੁਲਿਸ ਨੂੰ ਜਨਤਾ ਦੇ ਮਨਾਂ ਵਿੱਚੋਂ ਡਰ ਦੂਰ ਕਰਕੇ ‘ਮਿੱਤਰ ਪੁਲਿਸ’ ਦੀ ਧਾਰਨਾ ਨੂੰ ਸੱਚ ਕਰਨਾ ਪਵੇਗਾ। ਜਦੋਂ ਤੱਕ ਸਰਕਾਰ, ਨਿਆਂਪਾਲਿਕਾ ਅਤੇ ਸਮਾਜ ਮਿਲ ਕੇ ਪੁਲਿਸ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ, ਨੈਤਿਕਤਾ ਅਤੇ ਜਵਾਬਦੇਹੀ ਤੈਅ ਨਹੀਂ ਕਰਦੇ, ਉਦੋਂ ਤੱਕ ਇੱਕ ਸੁਰੱਖਿਅਤ ਤੇ ਆਦਰਸ਼ ਲੋਕਤੰਤਰ ਦੀ ਕਲਪਨਾ ਕਰਨਾ ਅਸੰਭਵ ਹੈ।

-ਜਸਵਿੰਦਰ ਦੂਹੜਾ
98723-36944

The post ਮਨੁੱਖੀ ਅਧਿਕਾਰਾਂ ਲਈ ਖ਼ਤਰਾ ਪੁਲਿਸ ਦਾ ਤਾਨਾਸ਼ਾਹ ਰਵੱਈਆ first appeared on National News Times.

]]>
https://nationalnewstimes.com/?feed=rss2&p=648 0
Today’s Hukamnama : ਅੱਜ ਦਾ ਹੁਕਮਨਾਮਾ (03-07-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ https://nationalnewstimes.com/?p=645 https://nationalnewstimes.com/?p=645#respond Fri, 03 Jul 2026 01:09:31 +0000 https://nationalnewstimes.com/?p=645 POSTED BY JASWINDER DUHRA AMRIT VELE DA HUKAMNAMA SRI DARBAR SAHIB, SRI AMRITSAR, ANG 601, 03-JULY.-2026 ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ…

The post Today’s Hukamnama : ਅੱਜ ਦਾ ਹੁਕਮਨਾਮਾ (03-07-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ first appeared on National News Times.

]]>

AMRIT VELE DA HUKAMNAMA SRI DARBAR SAHIB, SRI AMRITSAR, ANG 601, 03-JULY.-2026

ਸੋਰਠਿ ਮਹਲਾ ੩ ॥

ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥

सोरठि महला ३ ॥

हरि जीउ तुधु नो सदा सालाही पिआरे जिचरु घट अंतरि है सासा ॥ इकु पलु खिनु विसरहि तू सुआमी जाणउ बरस पचासा ॥ हम मूड़ मुगध सदा से भाई गुर कै सबदि प्रगासा ॥१॥ हरि जीउ तुम आपे देहु बुझाई ॥ हरि जीउ तुधु विटहु वारिआ सद ही तेरे नाम विटहु बलि जाई ॥ रहाउ ॥ हम सबदि मुए सबदि मारि जीवाले भाई सबदे ही मुकति पाई ॥ सबदे मनु तनु निरमलु होआ हरि वसिआ मनि आई ॥ सबदु गुर दाता जितु मनु राता हरि सिउ रहिआ समाई ॥२॥ सबदु न जाणहि से अंने बोले से कितु आए संसारा ॥ हरि रसु न पाइआ बिरथा जनमु गवाइआ जमहि वारो वारा ॥ बिसटा के कीड़े बिसटा माहि समाणे मनमुख मुगध गुबारा ॥३॥ आपे करि वेखै मारगि लाए भाई तिसु बिनु अवरु न कोई ॥ जो धुरि लिखिआ सु कोइ न मेटै भाई करता करे सु होई ॥ नानक नामु वसिआ मन अंतरि भाई अवरु न दूजा कोई ॥४॥४॥

Sorat’h, Third Mehl: Dear Beloved Lord, I praise You continually, as long as there is the breath within my body. If I were to forget You, for a moment, even for an instant, O Lord Master, it would be like fifty years for me. I was always such a fool and an idiot, O Siblings of Destiny, but now, through the Word of the Guru’s Shabad, my mind is enlightened. ||1|| Dear Lord, You Yourself bestow understanding. Dear Lord, I am forever a sacrifice to You; I am dedicated and devoted to Your Name. ||Pause|| . I have died in the Word of the Shabad, and through the Shabad, I am dead while yet alive, O Siblings of Destiny; through the Shabad, I have been liberated. Through the Shabad, my mind and body have been purified, and the Lord has come to dwell within my mind. . The Guru is the Giver of the Shabad; my mind is imbued with it, and I remain absorbed in the Lord. ||2|| . Those who do not know the Shabad are blind and deaf; why did they even bother to come into the world? They do not obtain the subtle essence of the Lord’s elixir; they waste away their lives, and are reincarnated over and over again. The blind, idiotic, self-willed manmukhs are like maggots in manure, and in manure they rot away. ||3|| The Lord Himself creates us, watches over us, and places us on the Path, O Siblings of Destiny; there is no one other than Him. No one can erase that which is pre-ordained, O Siblings of Destiny; whatever the Creator wills, comes to pass. O Nanak, the Naam, the Name of the Lord, abides deep within the mind; O Siblings of Destiny, there is no other at all. ||4||4||

ਪਦਅਰਥ: ਸਾਲਾਹੀ = ਸਲਾਹੀਂ, ਮੈਂ ਸਾਲਾਹੁੰਦਾ ਰਹਾਂ। ਜਿਚਰੁ = ਜਿਤਨਾ ਚਿਰ। ਘਟ ਅੰਤਰਿ = ਸਰੀਰ ਵਿਚ। ਸਾਸਾ = ਸਾਹ, ਜਿੰਦ। ਜਾਣਉ = ਜਾਣਉਂ, ਮੈਂ ਜਾਣਦਾ ਹਾਂ। ਮੁਗਧ = ਮੂਰਖ। ਸੇ = ਸਾਂ।੧। ਬੁਝਾਈ = ਸਮਝ। ਵਿਟਹੁ = ਤੋਂ। ਬਲਿ ਜਾਈ = ਬਲਿ ਜਾਈ, ਮੈਂ ਸਦਕੇ ਜਾਂਦਾ ਹਾਂ।ਰਹਾਉ। ਮੁਏ = (ਵਿਕਾਰਾਂ ਵਲੋਂ) ਮਰ ਸਕਦੇ ਹਾਂ। ਜੀਵਾਲੇ = ਆਤਮਕ ਜੀਵਨ ਦੇਂਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਆਈ = ਆਇ, ਆ ਕੇ। ਦਾਤਾ = ਨਾਮ ਦੀ ਦਾਤਿ ਦੇਣ ਵਾਲਾ। ਜਿਤੁ = ਜਿਸ ਵਿਚ।੨। ਸੇ = ਉਹ ਬੰਦੇ। ਕਿਤੁ = ਕਾਹਦੇ ਲਈ? ਵਾਰੋ ਵਾਰਾ = ਮੁੜ ਮੁੜ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗੁਬਾਰਾ = ਹਨੇਰਾ।੩। ਆਪੇ = ਆਪ ਹੀ। ਕਰਿ = ਪੈਦਾ ਕਰ ਕੇ। ਵੇਖੈ = ਸੰਭਾਲਦਾ ਹੈ। ਧੁਰਿ = ਧੁਰ ਦਰਗਾਹ ਤੋਂ। ਕਰਤਾ = ਕਰਤਾਰ।੪।

ਅਰਥ: ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼। ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।ਰਹਾਉ। ਹੇ ਪਿਆਰੇ ਪ੍ਰਭੂ ਜੀ! ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ। ਹੇ ਭਾਈ! ਅਸੀ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ।੧। ਹੇ ਭਾਈ! ਅਸੀ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ। ਹੇ ਭਾਈ! ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ। ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ। ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ।੩। ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) । ਹੇ ਭਾਈ! ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਹੇ ਭਾਈ! ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ।੪।੪।

अर्थ: हे प्रभू जी! तू स्वयं ही (अपना नाम जपने की मुझे) समझ दे। हे प्रभू! मैं तुझसे सदके जाऊँ, मैं तेरे से कुर्बान जाऊँ। रहाउ । हे प्यारे प्रभू जी! (मेहर कर) जब तक मेरे शरीर में प्राण है, मैं सदा तेरी सिफत सालाह करता रहूँ। हे मालिक प्रभू! जब तू मुझे एक पल भर एक छिन भर बिसरता है, तो मैं (मेरे लिए जैसे) पचास साल बीत गए समझता हूँ। हे भाई! हम सदा से ही मूर्ख अंजान चले आ रहे थे, गुरू के शबद की बरकति से (हमारे अंदर आत्मिक जीवन का) प्रकाश हो गया है।1। हे भाई! हम (जीव) गुरू के शबद के द्वारा (विकारों से) मर सकते हैं, शबद के द्वारा ही (विकारों को) मार के (गुरू) आत्मिक जीवन देता है, गुरू के शबद में जुड़ने से ही विकारों से मुक्ति मिलती है। गुरू के शबद से मन पवित्र होता है, और परमात्मा मन में आ बसता है। हे भाई! गुरू का शबद (ही नाम की दाति) देने वाला है, जब शबद में मन रंगा जाता है तो परमात्मा में लीन हो जाता है।2। हे भाई! जो मनुष्य गुरू के शबद के साथ सांझ नहीं डालते वह (माया के मोह में आत्मिक जीवन की ओर से) अंधे-बहरे हुए रहते हैं, संसार में आ के भी वे कुछ नहीं कमाते। उन्हें प्रभू के नाम का स्वाद नहीं आता, वे अपना जीवन व्यर्थ गवा जाते हैं, वे बार-बार पैदा होते मरते रहते हैं। जैसे गंदगी के कीड़े गंदगी में ही टिके रहते हैं।, वैसे ही अपने मन के पीछे चलने वाले मूर्ख मनुष्य (अज्ञानता के) अंधकार में ही (मस्त रहते हैं)।3। पर, हे भाई! (जीवों के भी क्या वश?) प्रभू खुद ही (जीवों को) पैदा करके संभाल करता है, खुद ही (जीवन के सही) रास्ते पर डालता है, उस प्रभू के बिना और कोई नहीं (जो जीवों को रास्ता बता सके)। हे भाई! करतार जो कुछ करता है वही होता है, धुर दरगाह से (जीवों के माथे पर लेख) लिख देता है, उसे कोई और मिटा नहीं सकता। हे नानक! (कह–) हे भाई! (उस प्रभू की मेहर से ही उसका) नाम (मनुष्य के) मन में बस सकता है, कोई और ये दाति देने के काबिल नहीं है।4।4।

( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

The post Today’s Hukamnama : ਅੱਜ ਦਾ ਹੁਕਮਨਾਮਾ (03-07-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ first appeared on National News Times.

]]>
https://nationalnewstimes.com/?feed=rss2&p=645 0
ਆਕਾਸ਼ਵਾਣੀ ਦੇ 90 ਸਾਲਾਂ ਦਾ ਸਫ਼ਰ : ਆਵਾਜ਼ਾਂ ਦੇ ਜਾਦੂਗਰ ਦਾ ਗੌਰਵਮਈ ਸਫ਼ਰ https://nationalnewstimes.com/?p=635 https://nationalnewstimes.com/?p=635#respond Wed, 24 Jun 2026 01:31:13 +0000 https://nationalnewstimes.com/?p=635 POSTED BY JASWINDER DUHRA ਗੱਲ ਜਦੋਂ ਆਕਾਸ਼ਵਾਣੀ ਦੀ ਆਉਂਦੀ ਹੈ ਤਾਂ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਚੱਲ ਰਹੀ ਗੁਰਬਾਣੀ ਦੀ ਇਲਾਹੀ ਤੇ ਦਰਗਾਹੀ ਖਿੱਚ ਹਰ ਕਿਸੇ ਦੇ ਮਨ ਨੂੰ ਭਾਉਂਦੀ ਹੈ। ਅੱਜ ਅਸੀਂ ਬੜ੍ਹੇ ਹੀ ਮਾਣ, ਚਾਅ ਅਤੇ ਉਤਸ਼ਾਹ ਨਾਲ ‘90 ਸਾਲ ਆਕਾਸ਼ਵਾਣੀ ਦੇ ਨਾਲ’ ਮਨਾ ਰਹੇ ਹਾਂ। ਬਹੁਤ ਸਾਰੇ ਦਿਲਾਂ ਦੀ ਧੜਕਣ, ਕਈਆਂ ਦਾ ਸੱਚਾ ਸਾਥੀ, ਰੂਹ ਦਾ ਹਾਣੀ ਅਤੇ ਜਿੰਦ-ਜਾਨ ਬਣਿਆ ਉਹ ਪਿਆਰਾ ਜਿਹਾ ਰੇਡੀਓ ਸੈੱਟ ਹੈ, ਜਿਸ ਉੱਪਰ ਆਵਾਜ਼ਾਂ ਦੇ ਜਾਦੂ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਜੇਕਰ ਗੱਲ ਇਸ ਸਿਲਸਿਲੇ ਦੀ ਸ਼ੁਰੂਆਤ ਦੀ ਕਰੀਏ ਤਾਂ…

The post ਆਕਾਸ਼ਵਾਣੀ ਦੇ 90 ਸਾਲਾਂ ਦਾ ਸਫ਼ਰ : ਆਵਾਜ਼ਾਂ ਦੇ ਜਾਦੂਗਰ ਦਾ ਗੌਰਵਮਈ ਸਫ਼ਰ first appeared on National News Times.

]]>
POSTED BY JASWINDER DUHRA

ਗੱਲ ਜਦੋਂ ਆਕਾਸ਼ਵਾਣੀ ਦੀ ਆਉਂਦੀ ਹੈ ਤਾਂ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਚੱਲ ਰਹੀ ਗੁਰਬਾਣੀ ਦੀ ਇਲਾਹੀ ਤੇ ਦਰਗਾਹੀ ਖਿੱਚ ਹਰ ਕਿਸੇ ਦੇ ਮਨ ਨੂੰ ਭਾਉਂਦੀ ਹੈ। ਅੱਜ ਅਸੀਂ ਬੜ੍ਹੇ ਹੀ ਮਾਣ, ਚਾਅ ਅਤੇ ਉਤਸ਼ਾਹ ਨਾਲ ‘90 ਸਾਲ ਆਕਾਸ਼ਵਾਣੀ ਦੇ ਨਾਲ’ ਮਨਾ ਰਹੇ ਹਾਂ। ਬਹੁਤ ਸਾਰੇ ਦਿਲਾਂ ਦੀ ਧੜਕਣ, ਕਈਆਂ ਦਾ ਸੱਚਾ ਸਾਥੀ, ਰੂਹ ਦਾ ਹਾਣੀ ਅਤੇ ਜਿੰਦ-ਜਾਨ ਬਣਿਆ ਉਹ ਪਿਆਰਾ ਜਿਹਾ ਰੇਡੀਓ ਸੈੱਟ ਹੈ, ਜਿਸ ਉੱਪਰ ਆਵਾਜ਼ਾਂ ਦੇ ਜਾਦੂ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਜੇਕਰ ਗੱਲ ਇਸ ਸਿਲਸਿਲੇ ਦੀ ਸ਼ੁਰੂਆਤ ਦੀ ਕਰੀਏ ਤਾਂ ਇਸ ਨੇ 1936 ਵਿਚ ਘਰ-ਘਰ ਖ਼ਬਰਾਂ, ਸੁੱਖ-ਸੁਨੇਹੇ ਅਤੇ ਜ਼ਰੂਰੀ ਜਾਣਕਾਰੀ ਪਹੁੰਚਾਉਣ ਦਾ ਕਾਰਜ ਸ਼ੁਰੂ ਕੀਤਾ ਸੀ। 08 ਜੂਨ 1936 ਨੂੰ ਸਾਡੇ ਦੇਸ਼ ਭਾਰਤ ਵਿਚ ਰੇਡੀਓ ਦਾ ਅਧਿਕਾਰਤ ਪ੍ਰਸਾਰਣ ਸ਼ੂਰੂ ਹੋਇਆ। ਇਸ ਸਾਲ (2026 ਵਿਚ) ਆਕਾਸ਼ਵਾਣੀ ਦੇ 90 ਸਾਲ ਦਾ ਸਫ਼ਰ ਪੂਰਾ ਹੋਣ ’ਤੇ, ਇਸੇ ਇਤਿਹਾਸਕ ਪਲ ਨੂੰ ਮੁੱਖ ਰੱਖਦੇ ਹੋਏ ਮਈ ਮਹੀਨੇ ਤੋਂ ਲੈ ਕੇ 8 ਜੂਨ ਤੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ।
ਇਹ 90 ਸਾਲਾਂ ਦਾ ਸਫ਼ਰ ਅਜਿਹਾ ਬੇਮਿਸਾਲ ਸਫ਼ਰ ਹੈ, ਜਿਸ ਵਿਚ ਰੇਡੀਓ ਨੇ ਮਨੋਰੰਜਨ, ਜਾਣਕਾਰੀ, ਸਿੱਖਿਆ ਅਤੇ ਇਸ ਦੇ ਨਾਲ-ਨਾਲ ਜ਼ਿੰਦਗੀ ਦੇ ਕਈ ਅਹਿਮ ਪਹਿਲੂਆਂ ਨੂੰ ਛੂਹ ਕੇ ਵੱਖ-ਵੱਖ ਪ੍ਰੋਗਰਾਮਾਂ ਦੇ ਜ਼ਰੀਏ ਸਰੋਤਿਆਂ ਦੇ ਵਿਹੜੇ ਵਿਚ ਆਪਣੀ ਨਿਰੰਤਰ ਹਾਜ਼ਰੀ ਲਗਵਾਈ ਹੈ।


ਪ੍ਰਸਾਰਣ ਦਾ ਦਾਇਰਾ ਤੇ ਭਾਸ਼ਾਵਾਂ


ਆਲ ਇੰਡੀਆ ਰੇਡੀਓ ਦੀ ਪਹੁੰਚ ਭਾਰਤ ਦੇ ਕੋਨੇ-ਕੋਨੇ ਤੱਕ ਹੈ। ਇਹ ਦੇਸ਼ ਦੀ ਲਗਪਗ 99% ਆਬਾਦੀ ਅਤੇ 92% ਭੂਗੋਲਿਕ ਖੇਤਰ ਨੂੰ ਕਵਰ ਕਰਦਾ ਹੈ। ਏਆਈਆਰ ਵੱਲੋਂ 23 ਪ੍ਰਮੁੱਖ ਭਾਸ਼ਾਵਾਂ ਅਤੇ 179 ਬੋਲੀਆਂ ਵਿਚ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਇਸ ਦੀ ‘ਬਾਹਰੀ ਸੇਵਾ’ ਦੁਆਰਾ ਦੁਨੀਆ ਭਰ ਦੇ ਕਈ ਦੇਸ਼ਾਂ ਲਈ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਪ੍ਰਸਾਰਣ ਕੀਤਾ ਜਾਂਦਾ ਹੈ, ਜੋ ਭਾਰਤ ਦੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਂਦਾ ਹੈ।


ਪੰਜਾਬੀ ਭਾਸ਼ਾ ਤੇ ਰੇਡੀਓ ਜਲੰਧਰ


ਪੰਜਾਬ ਦੇ ਸੰਦਰਭ ਵਿਚ, ਆਕਾਸ਼ਵਾਣੀ ਜਲੰਧਰ ਦਾ ਬਹੁਤ ਵੱਡਾ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਹੈ। ਇਸ ਕੇਂਦਰ ਨੇ ਪੰਜਾਬੀ ਲੋਕ ਗਾਇਕੀ, ਨਾਟਕਾਂ, ਅਤੇ ਸਾਹਿਤ ਨੂੰ ਘਰ-ਘਰ ਪਹੁੰਚਾਇਆ ਹੈ। ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਅਤੇ ਨਵੇਂ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਵਿਚ ਇਸ ਸਟੇਸ਼ਨ ਨੇ ਮੋਹਰੀ ਭੂਮਿਕਾ ਨਿਭਾਈ ਹੈ। ਪੇਂਡੂ ਭਰਾਵਾਂ ਲਈ ਪ੍ਰੋਗਰਾਮ ਅਤੇ ਸਾਹਿਤਕ ਮਹਿਫ਼ਲਾਂ ਅੱਜ ਵੀ ਪੰਜਾਬੀ ਸਰੋਤਿਆਂ ਦੇ ਦਿਲਾਂ ਦੇ ਬਹੁਤ ਨੇੜੇ ਹਨ

ਪ੍ਰਤਿਭਾ ਤੇ ਹੁਨਰ ਦਾ ਮਾਰਗਦਰਸ਼ਕ


ਰੇਡੀਓ ਨੇ ਹਮੇਸ਼ਾ ਲੋਕਾਂ ਵਿਚ ਹਿੰਮਤ, ਹੌਸਲਾ ਅਤੇ ਜਜ਼ਬਾ ਭਰਿਆ ਹੈ। ਇਸ ਨੇ ਕਈ ਨਵੇਂ ਕਲਾਕਾਰਾਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ, ਜਿਸ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਹੀ ਬਦਲ ਗਈਆਂ। ਜਿੱਥੇ ਇਹ ਆਪਣੇ ਬਿਹਤਰੀਨ ਪ੍ਰੋਗਰਾਮਾਂ ਦੇ ਜ਼ਰੀਏ ਸਰੋਤਿਆਂ ਲਈ ਜਾਦੂ ਦਾ ਪਿਟਾਰਾ ਬਣ ਕੇ ਸਾਹਮਣੇ ਆਇਆ, ਉੱਥੇ ਹੀ ਕਈ ਕਲਾਕਾਰਾਂ ਲਈ ਅਜਿਹਾ ਰਹਿਬਰ ਬਣਿਆ ਜੋ ਉਹਨਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਦੇ ਕੇ ਤਰੱਕੀ ਦੇ ਰਾਹਾਂ ’ਤੇ ਪਾ ਗਿਆ; ਫਿਰ ਚਾਹੇ ਉਹ ਸੰਗੀਤਕ ਖੇਤਰ ਹੋਵੇ, ਨਾਟਕ, ਕਹਾਣੀ, ਕਵਿਤਾ ਜਾਂ ਫਿਰ ਕੁਝ ਵੀ ਅਜਿਹਾ ਜਿਸ ਵਿਚ ਆਵਾਜ਼ ਦਾ ਜਾਦੂ ਬਿਖੇਰਿਆ ਜਾ ਸਕਦਾ ਹੋਵੇ।


ਵਿਭਿੰਨਤਾ ਤੇ ਸਰਵਵਿਆਪਕਤਾ

ਆਕਾਸ਼ਵਾਣੀ ਦੇ ਵੱਖ-ਵੱਖ ਪ੍ਰੋਗਰਾਮਾਂ ਨੇ ਇਸ ਦੀ ਇਕ ਵਿਲੱਖਣ ਪਛਾਣ ਬਣਾਈ ਹੈ। ਇਸ ਦੁਆਰਾ ਹਰ ਵਰਗ ਦੇ ਸੁਆਦ ਅਤੇ ਲੋੜ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਉਲੀਕੇ ਗਏ :
*ਪਰਿਵਾਰਿਕ ਅਤੇ ਸੱਭਿਆਚਾਰਕ ਪ੍ਰੋਗਰਾਮ
*ਖੇਤੀਬਾੜੀ ਅਤੇ ਪਸ਼ੂਪਾਲਣ ਨਾਲ ਸਬੰਧਿਤ ਵਿਸ਼ੇਸ਼ ਜਾਣਕਾਰੀਆਂ
*ਬੱਚਿਆਂ ਦੇ ਪ੍ਰੋਗਰਾਮ ਅਤੇ ਸਿੱਖਿਆ
*ਸਵੈ-ਨਿਰਭਰਤਾ, ਘਰੇਲੂ ਪ੍ਰਬੰਧਨ ਅਤੇ ਹੁਨਰ ਵਿਕਾਸ
*ਖੇਡਾਂ ਅਤੇ ਵਿਗਿਆਨ ਜਗਤ ਦੀਆਂ ਗਤੀਵਿਧੀਆਂ
ਰੇਡੀਓ ਨੇ ਇਹਨਾਂ ਤਮਾਮ ਪ੍ਰੋਗਰਾਮਾਂ ਰਾਹੀਂ ਜਿੱਥੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ, ਉੱਥੇ ਹੀ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਅਤੇ ਕਈ ਗੰਭੀਰ ਸਮਾਜਿਕ ਮੁੱਦਿਆ ਨੂੰ ਵੀ ਬੜੀ ਬਾਰੀਕੀ ਨਾਲ ਛੂਹਿਆ ਗਿਆ। ਹਰ ਉਮਰ, ਵਰਗ ਅਤੇ ਖੇਤਰ ਦੇ ਲੋਕਾਂ ਲਈ ਇਹ ਵੱਡੀ ਤਾਕਤ ਬਣ ਕੇ ਸਾਹਮਣੇ ਆਇਆ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪ੍ਰੇਰਣਾ ਦਾ ਮੁੱਖ ਸ੍ਰੋਤ ਬਣਿਆ। ਅੱਜ ਦੇ ਇਸ ਡਿਜ਼ੀਟਲ ਯੁੱਗ ਵਿਚ ਵੀ ਆਕਾਸ਼ਵਾਣੀ ਨੂੰ ਢੇਰ ਸਾਰਾ ਪਿਆਰ ਮਿਲ ਰਿਹਾ ਹੈ, ਜਿਸ ਦਾ ਸਬੂਤ ਇਸ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਆਉਂਦੀਆਂ ਹਜ਼ਾਰਾਂ ਚਿੱਠੀਆਂ ਅਤੇ ਫੋਨ ਕਾਲਾਂ ਹਨ। ਇਹ ਸੰਸਥਾ ਸਮੇਂ ਦੇ ਕਈ ਬਦਲਦੇ ਰੰਗ ਅਤੇ ਰੁੱਤਾਂ ਹੰਢਾ ਚੁੱਕੀ ਹੈ।

ਬਦਲਦੇ ਦੌਰ ’ਚ ਆਕਾਸ਼ਵਾਣੀ ਦੀ ਪ੍ਰਸੰਗਿਕਤਾ


ਸਮਾਂ ਬਦਲਿਆ, ਤਕਨੀਕ ਬਦਲੀ ਪਰ ਆਕਾਸ਼ਵਾਣੀ ਦਾ ਮੋਹ ਅੱਜ ਵੀ ਓਵੇਂ ਹੀ ਬਰਕਰਾਰ ਹੈ। ਇਕ ਦੌਰ ਸੀ ਜਦੋਂ ਰੇਡੀਓ ਘਰ ਦੇ ਵਿਹੜੇ ਵਿਚ ਇਕ ਸਤਿਕਾਰਯੋਗ ਬਜ਼ੁਰਗ ਵਾਂਗ ਸੁਸ਼ੋਭਿਤ ਹੁੰਦਾ ਸੀ, ਜਿਸ ਦੇ ਆਲੇ-ਦੁਆਲੇ ਪੂਰਾ ਪਰਿਵਾਰ ਇਕੱਠਾ ਬੈਠ ਕੇ ਖ਼ਬਰਾਂ ਜਾਂ ਫ਼ਿਲਮੀ ਗੀਤ ਸੁਣਦਾ ਸੀ। ਅੱਜ ਭਾਵੇਂ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਦਾ ਹੜ੍ਹ ਆਇਆ ਹੋਇਆ ਹੈ ਪਰ ਆਕਾਸ਼ਵਾਣੀ ਨੇ ਆਪਣੀ ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ।


ਆਫ਼ਤਾਂ ਵੇਲੇ ਸੱਚਾ ਸਾਰਥੀ


ਆਕਾਸ਼ਵਾਣੀ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਰਿਹਾ, ਸਗੋਂ ਔਖੇ ਸਮਿਆਂ ਵਿਚ ਇਹ ਦੇਸ਼ ਦਾ ਸਭ ਤੋਂ ਮਜ਼ਬੂਤ ਅਤੇ ਭਰੋਸੇਮੰਦ ਸੂਚਨਾ ਤੰਤਰ ਸਾਬਤ ਹੋਇਆ ਹੈ। ਚਾਹੇ ਉਹ ਕੁਦਰਤੀ ਆਫ਼ਤਾਂ ਹੋਣ ਜਾਂ ਦੇਸ਼ ਦੀ ਸੁਰੱਖਿਆ ਨਾਲ ਜੁੜੇ ਨਾਜ਼ੁਕ ਪਲ, ਆਕਾਸ਼ਵਾਣੀ ਦੀ ਆਵਾਜ਼ ਨੇ ਹਮੇਸ਼ਾ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਅਫ਼ਵਾਹਾਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਵਰਗੇ ਪ੍ਰੋਗਰਾਮਾਂ ਨੇ ਇਸ ਨੂੰ ਮੁੜ ਜਨ-ਸੰਵਾਦ ਦਾ ਇਕ ਬਹੁਤ ਵੱਡਾ ਅਤੇ ਪ੍ਰਭਾਵਸ਼ਾਲੀ ਕੇਂਦਰ ਬਣਾ ਦਿੱਤਾ ਹੈ।


ਪੰਜਾਬੀ ਸੱਭਿਆਚਾਰ ਦਾ ਰਾਖਾ


ਖੇਤਰੀ ਭਾਸ਼ਾਵਾਂ, ਖ਼ਾਸ ਕਰਕੇ ਸਾਡੀ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਆਕਾਸ਼ਵਾਣੀ ਦਾ ਯੋਗਦਾਨ ਅਭੁੱਲ ਹੈ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਵਰਗੇ ਸਟੇਸ਼ਨਾਂ ਨੇ ਪੰਜਾਬੀ ਲੋਕ-ਸੰਗੀਤ, ਸਾਹਿਤ ਅਤੇ ਪੇਂਡੂ ਜੀਵਨ ਦੀ ਅਮੀਰੀ ਨੂੰ ਜਿਉਂਦਾ ਰੱਖਣ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਪੁਰਾਣੇ ਕਿੱਸੇ, ਲੋਕ-ਗਾਥਾਵਾਂ ਅਤੇ ਪ੍ਰਸਿੱਧ ‘ਦੇਹਾਤੀ ਪ੍ਰੋਗਰਾਮ’ ਰਾਹੀਂ ਖੇਤੀਬਾੜੀ ਦੀਆਂ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਸਿੱਧਾ ਕਿਸਾਨਾਂ ਤੱਕ ਪਹੁੰਚਾਉਣਾ ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਹੈ।
ਇਸ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਅਟੱਲ ਸੱਚਾਈ ਅਤੇ ਉੱਚੀ ਭਰੋਸੇਯੋਗਤਾ ਹੈ। 90 ਸਾਲ ਆਕਾਸ਼ਵਾਣੀ ਦੇ ਨਾਲ ਮਨਾਉਂਦਿਆਂ ਅੱਜ ਇਹ ਮਹਿਸੂਸ ਹੁੰਦਾ ਹੈ ਕਿ ਇਹ ਕੇਵਲ ਇਕ ਆਵਾਜ਼ ਹੀ ਨਹੀਂ, ਬਲਕਿ ਸਾਡੇ ਸਮਾਜ ਦੀ ਅਸਲ ਧੜਕਣ ਹੈ, ਜਿਸ ਨੇ ਕਰੋੜਾਂ ਦਿਲਾਂ ਨਾਲ ਇਕ ਗਹਿਰਾ ਰਿਸ਼ਤਾ ਬਣਾਇਆ ਹੈ। ਇਹ ਕੱਲ੍ਹ ਵੀ ਸਦੀਵੀ ਸੀ, ਅੱਜ ਵੀ ਪ੍ਰਸੰਗਿਕ ਹੈ ਅਤੇ ਯੁਗਾਂ ਤੱਕ ਇਸ ਨੂੰ ਇਸੇ ਤਰ੍ਹਾਂ ਸੁਣਿਆ ਅਤੇ ਮਾਣਿਆ ਜਾਂਦਾ ਰਹੇਗਾ।


ਖ਼ਬਰਾਂ ਅਤੇ ਭਰੋਸੇਯੋਗਤਾ


ਸੂਚਨਾ ਦੇ ਖੇਤਰ ਵਿੱਚ ਆਲ ਇੰਡੀਆ ਰੇਡੀਓ ਨੂੰ ਸਭ ਤੋਂ ਭਰੋਸੇਮੰਦ ਸਰੋਤ ਮੰਨਿਆ ਜਾਂਦਾ ਹੈ। ਏਆਈਆਰ ਦਾ ਨਿਊਜ਼ ਸਰਵਿਸਿਜ਼ ਡਿਵੀਜ਼ਨ ਹਰ ਰੋਜ਼ ਸੈਂਕੜੇ ਨਿਊਜ਼ ਬੁਲੇਟਿਨ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰਦਾ ਹੈ। ਚਾਹੇ ਕੋਈ ਕੁਦਰਤੀ ਆਫ਼ਤ ਹੋਵੇ, ਚੋਣਾਂ ਦੇ ਨਤੀਜੇ ਹੋਣ ਜਾਂ ਕੋਈ ਰਾਸ਼ਟਰੀ ਸੰਕਟ, ਲੋਕ ਅੱਜ ਵੀ ਸਹੀ ਅਤੇ ਸੱਚੀ ਖ਼ਬਰ ਜਾਣਨ ਲਈ ਆਕਾਸ਼ਵਾਣੀ ‘ਤੇ ਭਰੋਸਾ ਕਰਦੇ ਹਨ। ***ਆਕਾਸ਼ਵਾਣੀ ਦੀ ਨਵੀਂ ਪਹਿਚਾਣ
ਆਕਾਸ਼ਵਾਣੀ ਨੇ ਆਪਣੇ 90 ਸਾਲਾਂ ਦੇ ਇਸ ਲੰਬੇ ਸਫ਼ਰ ਵਿਚ ਨਾ ਕੇਵਲ ਪੁਰਾਣੀਆਂ ਪਰੰਪਰਾਵਾਂ ਨੂੰ ਸਾਂਭਿਆ ਹੈ, ਸਗੋਂ ਆਧੁਨਿਕਤਾ ਦੇ ਹਾਣੀ ਬਣ ਕੇ ਨੌਜਵਾਨ ਪੀੜ੍ਹੀ ਨਾਲ ਵੀ ਇਕ ਨਵਾਂ ਅਤੇ ਮਜ਼ਬੂਤ ਰਿਸ਼ਤਾ ਗੰਢਿਆ ਹੈ। ਅੱਜ ਦੇ ਇਸ ਤਕਨਾਲੋਜੀ ਦੇ ਯੁੱਗ ਵਿਚ ਜਿੱਥੇ ਮੋਬਾਈਲ ਅਤੇ ਟੀਵੀ ਦੀਆਂ ਸਕ੍ਰੀਨਾਂ ਦਾ ਪ੍ਰਭਾਵ ਹੱਦੋਂ ਵੱਧ ਵਧ ਰਿਹਾ ਹੈ, ਉੱਥੇ ਰੇਡੀਓ ਇਕ ‘ਸਕ੍ਰੀਨ-ਲੈੱਸ’ ਮਨੋਰੰਜਨ ਦੇ ਰੂਪ ਵਿਚ ਸਾਡੀ ਮਾਨਸਿਕ ਸਿਹਤ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਹ ਸਾਡੀਆਂ ਅੱਖਾਂ ’ਤੇ ਬਿਨਾਂ ਕੋਈ ਬੋਝ ਪਾਏ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ, ਜਾਣਕਾਰੀ ਅਤੇ ਸੁਖਦ ਸੰਗੀਤ ਨਾਲ ਜੋੜਦਾ ਹੈ।


ਡਿਜੀਟਲ ਕ੍ਰਾਂਤੀ ਅਤੇ ਵਿਸ਼ਵਵਿਆਪੀ ਪਹੁੰਚ


ਵਿਸ਼ੇਸ਼ ਤੌਰ ’ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਨੇ ਡਿਜੀਟਲ ਪਲੇਟਫਾਰਮਾਂ ਜਿਵੇਂ ਕਿ ‘ਨਿਊਜ਼ ਆਨ ਏਅਰ’ ਐਪ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਵਿਸ਼ਵ ਭਰ ਵਿਚ ਬੈਠੇ ਪੰਜਾਬੀ ਪ੍ਰਵਾਸੀਆਂ ਨੂੰ ਉਹਨਾਂ ਦੀਆਂ ਜੜ੍ਹਾਂ ਅਤੇ ਪਿੰਡ-ਗਰਾਂ ਨਾਲ ਜੋੜ ਕੇ ਰੱਖਿਆ ਹੈ।
ਇਹ ਕੇਵਲ ਸੂਚਨਾ ਕੇਂਦਰ ਨਹੀਂ, ਸਗੋਂ ਸਾਡੀ ਭਾਸ਼ਾਈ ਸ਼ੁੱਧਤਾ ਦਾ ਅਲੰਬਰਦਾਰ (ਰਾਖਾ) ਵੀ ਹੈ, ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਦੇ ਸਹੀ ਉਚਾਰਨ ਅਤੇ ਅਮੀਰ ਸ਼ਬਦਾਵਲੀ ਨਾਲ ਨਿਰੰਤਰ ਜਾਣੂ ਕਰਵਾ ਰਿਹਾ ਹੈ। ਮਹਿਲਾਵਾਂ ਦੀ ਸਵੈ-ਨਿਰਭਰਤਾ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਚਲਾਏ ਜਾਂਦੇ ਵਿਸ਼ੇਸ਼ ਪ੍ਰੋਗਰਾਮਾਂ ਨੇ ਇਸ ਨੂੰ ਹਰ ਘਰ ਦੀ ਮੁੱਖ ਲੋੜ ਬਣਾ ਦਿੱਤਾ ਹੈ।
ਆਕਾਸ਼ਵਾਣੀ ਦੀ ਇਹ 90 ਸਾਲਾਂ ਦੀ ਗੌਰਵਮਈ ਯਾਤਰਾ ਇਸ ਗੱਲ ਦਾ ਪੁਖ਼ਤਾ ਪ੍ਰਤੀਕ ਹੈ ਕਿ ਇਹ ਸੰਸਥਾ ਸਮੇਂ ਦੀ ਹਰ ਲਹਿਰ ਅਤੇ ਬਦਲਾਅ ਦੇ ਨਾਲ ਹੋਰ ਨਿਖ਼ਰ ਕੇ ਸਾਹਮਣੇ ਆਈ ਹੈ। ਭਵਿੱਖ ਵਿਚ ਵੀ ਇਹ ‘ਬਹੁਜਨ ਹਿਤਾਏ, ਬਹੁਜਨ ਸੁਖਾਏ’ (ਸਾਰਿਆਂ ਦੇ ਭਲੇ ਅਤੇ ਸਾਰਿਆਂ ਦੇ ਸੁੱਖ) ਦੇ ਮਾਰਗ ’ਤੇ ਚੱਲਦਿਆਂ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣੀ ਰਹੇਗੀ।

–ਪ੍ਰਭਜੋਤ ਕੌਰ
62807-54924

ਸਹਾਇਕ ਲਾਇਬ੍ਰੇਰੀ ਤੇ ਜਾਣਕਾਰੀ ਅਧਿਕਾਰੀ
ਆਕਾਸ਼ਵਾਣੀ, ਜਲੰਧਰ।

The post ਆਕਾਸ਼ਵਾਣੀ ਦੇ 90 ਸਾਲਾਂ ਦਾ ਸਫ਼ਰ : ਆਵਾਜ਼ਾਂ ਦੇ ਜਾਦੂਗਰ ਦਾ ਗੌਰਵਮਈ ਸਫ਼ਰ first appeared on National News Times.

]]>
https://nationalnewstimes.com/?feed=rss2&p=635 0
Today’s Hukamnama : ਅੱਜ ਦਾ ਹੁਕਮਨਾਮਾ (24-06-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ https://nationalnewstimes.com/?p=632 https://nationalnewstimes.com/?p=632#respond Wed, 24 Jun 2026 01:01:51 +0000 https://nationalnewstimes.com/?p=632 AMRITVELE DA HUKAMNAMA SRI DARBAR SAHIB, SRI AMRITSAR, ANG (708), 24-Jun-2026 ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ…

The post Today’s Hukamnama : ਅੱਜ ਦਾ ਹੁਕਮਨਾਮਾ (24-06-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ first appeared on National News Times.

]]>

ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥

सलोक ॥ राज कपटं रूप कपटं धन कपटं कुल गरबतह ॥ संचंति बिखिआ छलं छिद्रं नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥

Shalok

Power is fraudulent, beauty is fraudulent, and wealth is fraudulent, as is pride of ancestry. One may gather poison through deception and fraud, O Nanak Ji, but without the Lord, nothing shall go along with him in the end. ||1|| Beholding the bitter melon, he is deceived, since it appears so pretty But it is not worth even a shell, O Nanak Ji; the riches of Maya will not go along with anyone. ||2|| Pauree: It shall not go along with you when you depart – why do you bother to collect it ? Tell me, why do you try so hard to acquire that which you must leave behind in the end ? Forgetting the Lord, how can you be satisfied ? Your mind cannot be pleased. One who forsakes God, and attaches himself to another, shall be immersed in hell. Be kind and compassionate to Nanak, O Lord, and dispel his fear. ||10||

ਪਦਅਰਥ: ਕਪਟੰ = ਛਲ। ਗਰਬਤਹ = ਮਾਣ। ਸੰਚੰਤਿ = ਇਕੱਠੀ ਕਰਦੇ ਹਨ। ਬਿਖਿਆ = ਮਾਇਆ। ਛਿਦ੍ਰ = ਐਬ, ਦੋਸ।੧। ਪੇਖੰਦੜੋ = ਵੇਖਣ ਨੂੰ। ਦਿਸਮੁ = ਮੈਨੂੰ ਦਿੱਸਿਆ। ਅਢੁ = ਅੱਧੀ ਕੌਡੀ। ਨ ਜੁਲਈ = ਨਹੀਂ ਜਾਂਦੀ। ਸੰਜੀਐ = ਇਕੱਠੀ ਕਰੀਏ। ਤਿਸ ਕਾ = ਉਸ ਦੀ ਖ਼ਾਤਰ। ਜਿਸ ਤੇ = ਜਿਸ ਤੋਂ। ਵੰਜੀਐ = ਵਾਂਜੇ ਜਾਣਾ ਹੈ, ਵਿਛੁੜ ਜਾਣਾ ਹੈ। ਕਿਉ ਤ੍ਰਿਪਤਾਵੈ = ਰੱਜ ਨਹੀਂ ਸਕਦਾ। ਰੰਜੀਐ = ਪ੍ਰਸੰਨ ਹੁੰਦਾ। ਅਨ = ਹੋਰ ਪਾਸੇ। ਨਰਕਿ = ਨਰਕ ਵਿਚ। ਸਮੰਜੀਐ = ਸਮਾਈਦਾ ਹੈ। ਨਾਨਕ ਭਉ = ਨਾਨਕ ਦਾ ਸਹਿਮ। ਭੰਜੀਐ = ਨਾਸ ਕਰ।

ਅਰਥ: ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

अर्थ: गुरू नानक जी कहते हैं, हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ​ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। गुरू नानक जी कहते हैं, हे प्रभू! कृपा कर, दया कर, नानक का सहम दूर कर दे ॥१०॥

www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

The post Today’s Hukamnama : ਅੱਜ ਦਾ ਹੁਕਮਨਾਮਾ (24-06-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ first appeared on National News Times.

]]>
https://nationalnewstimes.com/?feed=rss2&p=632 0
ਅਸੀਂ ਪੰਜ ਪਾਣੀਆਂ ਦੀ ਧਰਤੀ ਦੇ ਵਾਸੀ ਹਾਂ https://nationalnewstimes.com/?p=626 https://nationalnewstimes.com/?p=626#respond Tue, 23 Jun 2026 16:26:59 +0000 https://nationalnewstimes.com/?p=626 ਸੰਪਾਦਕੀ ਪੰਜਾਬ ਦਾ ਮੌਜੂਦਾ ਸਿਆਸੀ ਤੇ ਧਾਰਮਿਕ ਮਾਹੌਲ ਰੌਲ਼ਿਆਂ-ਘਚੌਲਿਆਂ ਦੀ ਬੁਰੀ ਸਥਿਤੀ ’ਚ ਉਲਝ ਚੁੱਕਾ ਹੈ। ਕਿਤੇ ਸਿਆਸਤ ਦੀਆਂ ਕਥਿਤ ‘ਸਾਜ਼ਿਸ਼ਾਂ’ ਨਜ਼ਰ ਆਉਂਦੀਆਂ ਹਨ ਤੇ ਕਿਤੇ ਧਾਰਮਿਕ ਸੰਦਰਭ ਆਪਣੀਆਂ ਜੜ੍ਹਾਂ ਤੋਂ ਹਿੱਲਦੇ ਨਜ਼ਰ ਆਉਂਦੇ ਹਨ। ਸਿਆਸੀ ਤੇ ਧਾਰਮਿਕ ਪਿੜਾਂ ਤੋਂ ਨਸ਼ਰ ਹੁੰਦੀਆਂ ਖ਼ਬਰਾਂ ਨੂੰ ਜਦੋਂ ਸੋਸ਼ਲ ਮੀਡੀਆ ਦਾ ਮਸਾਲਾ ਲੱਗਦਾ ਹੈ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀ ਇਸ ਵੇਲੇ ਜੋ ਤਾਣੀ ਉਲਝ ਗਈ ਹੈ, ਉਸ ਦੇ ਭਵਿੱਖ ’ਚ ਸੌਖਿਆਂ ਕਿਤੇ ਸੁਲਝਣ ਦੇ ਆਸਾਰ ਨਹੀਂ ਬਣਨਗੇ। ਸਿਆਸਤ ’ਚ ਨੌਜਵਾਨਾਂ ਦੇ ‘ਹੀਰੋ’ ਮੰਨੇ ਜਾਣ ਵਾਲੇ ਚਿਹਰਿਆਂ ’ਤੇ ਜਦੋਂ ਕੋਈ ਦਾਗ਼ ਲੱਗਦਾ…

The post ਅਸੀਂ ਪੰਜ ਪਾਣੀਆਂ ਦੀ ਧਰਤੀ ਦੇ ਵਾਸੀ ਹਾਂ first appeared on National News Times.

]]>
ਸੰਪਾਦਕੀ

ਪੰਜਾਬ ਦਾ ਮੌਜੂਦਾ ਸਿਆਸੀ ਤੇ ਧਾਰਮਿਕ ਮਾਹੌਲ ਰੌਲ਼ਿਆਂ-ਘਚੌਲਿਆਂ ਦੀ ਬੁਰੀ ਸਥਿਤੀ ’ਚ ਉਲਝ ਚੁੱਕਾ ਹੈ। ਕਿਤੇ ਸਿਆਸਤ ਦੀਆਂ ਕਥਿਤ ‘ਸਾਜ਼ਿਸ਼ਾਂ’ ਨਜ਼ਰ ਆਉਂਦੀਆਂ ਹਨ ਤੇ ਕਿਤੇ ਧਾਰਮਿਕ ਸੰਦਰਭ ਆਪਣੀਆਂ ਜੜ੍ਹਾਂ ਤੋਂ ਹਿੱਲਦੇ ਨਜ਼ਰ ਆਉਂਦੇ ਹਨ। ਸਿਆਸੀ ਤੇ ਧਾਰਮਿਕ ਪਿੜਾਂ ਤੋਂ ਨਸ਼ਰ ਹੁੰਦੀਆਂ ਖ਼ਬਰਾਂ ਨੂੰ ਜਦੋਂ ਸੋਸ਼ਲ ਮੀਡੀਆ ਦਾ ਮਸਾਲਾ ਲੱਗਦਾ ਹੈ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀ ਇਸ ਵੇਲੇ ਜੋ ਤਾਣੀ ਉਲਝ ਗਈ ਹੈ, ਉਸ ਦੇ ਭਵਿੱਖ ’ਚ ਸੌਖਿਆਂ ਕਿਤੇ ਸੁਲਝਣ ਦੇ ਆਸਾਰ ਨਹੀਂ ਬਣਨਗੇ। ਸਿਆਸਤ ’ਚ ਨੌਜਵਾਨਾਂ ਦੇ ‘ਹੀਰੋ’ ਮੰਨੇ ਜਾਣ ਵਾਲੇ ਚਿਹਰਿਆਂ ’ਤੇ ਜਦੋਂ ਕੋਈ ਦਾਗ਼ ਲੱਗਦਾ ਹੈ ਤਾਂ ਇਕ ਵਾਰ ਮਨ ਜ਼ਰੂਰ ਖੱਟਾ ਹੋ ਜਾਂਦਾ ਹੈ। ਦੂਜੇ ਪਾਸੇ ਜਦੋਂ ਕਿਸੇ ਧਾਰਮਿਕ ਸੰਸਥਾ ਵੱਲੋਂ ਜਾਰੀ ਕੀਤੇ ਜਾਂਦੇ ਹੁਕਮਾਂ ਦੀ ਪੜਚੋਲ ਕੀਤੀ ਜਾਂਦੀ ਹੈ ਤਾਂ ਉਸ ਦੇ ਅਰਥ ਵੀ ਸਿਆਸਤ ਵੱਲ ਨੂੰ ਤੁਰਦੇ ਲੱਗਦੇ ਹਨ। ਪੰਜਾਬ ਦੀ ਇਹ ਸਥਿਤੀ ਕੋਈ ਹੁਣ ਦੀ ਨਹੀਂ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇਸ ਦੇ ਗੰਭੀਰ ਤੇ ਅਸਲ ਮੁੱਦਿਆਂ ਦੀਆਂ ਤੰਦਾਂ ਬੁਰੀ ਤਰ੍ਹਾਂ ਪੀੜੀਆਂ ਗਈਆਂ ਹਨ। ਨਸ਼ਾ, ਬੇਰੁਜ਼ਗਾਰੀ ਦੀ ਮਾਰ ਕਾਰਨ ਵਿਦੇਸ਼ਾਂ ਵੱਲ ਭੱਜਦੀ ਜਵਾਨੀ, ਆਪਣੇ ਪਾਣੀਆਂ ਦਾ ਹੱਕ, ਗਵਾਂਢੀ ਮੁਲਕਾਂ ਦੀਆਂ ਗੜਬੜੀਆਂ ਕਾਰਨ ਤਸ਼ੱਦਦ ਝੱਲਦੇ ਸਰਹੱਦੀ ਇਲਾਕਿਆਂ ਦੇ ਲੋਕ, ਹਰੇਕ ਸਾਲ ਹੜ੍ਹਾਂ ’ਚ ਡੁੱਬਦੇ ਕੁਝ ਇਲਾਕਿਆਂ ਦੀ ਤਰਸਯੋਗ ਹਾਲਤ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਾਰਨ ਵਲੂੰਧਰੇ ਜਾਂਦੇ ਲੋਕਾਂ ਦੇ ਹਿਰਦੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ’ਚ ਪੱਛੜਦੀਆਂ ਸਰਕਾਰਾਂ, ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਅਤੇ ਅੰਨ੍ਹੇਵਾਹ ਇੱਕੋ ਫ਼ਸਲ ਦੀ ਬਿਜਾਈ ਕਾਰਨ ਜ਼ਮੀਨੀ ਪਾਣੀ ਦੀ ਮੌਜੂਦਾ ਸਥਿਤੀ ਸਣੇ ਅਜਿਹੇ ਕਈ ਮੁੱਦੇ ਹਨ, ਜੋ ਹੱਲ ਹੋਣ ਦੀ ਆਸ ’ਚ ਲਟਕੇ ਹੋਏ ਹਨ। ਪੰਜਾਬ ਨੂੰ ਮੁਲਕ ਦੇ ਦੂਜੇ ਸੂਬਿਆਂ ਨਾਲੋਂ ਆਰਥਿਕ ਤੇ ਅਗਾਂਵਧੂ ਸੋਚ ਦੇ ਲਿਹਾਜ਼ ਨਾਲ ਸਮਰੱਥ ਮੰਨਿਆ ਜਾਂਦਾ ਹੈ। ਮੁਲਕ ਨੂੰ ਆਜ਼ਾਦ ਕਰਵਾਉਣ ਤੇ ਇਸ ਦਾ ਅਨਾਜ ਨਾਲ ਢਿੱਡ ਭਰਨ ਲਈ ਪੰਜਾਬ ਨੇ ਅੱਗੇ ਆ ਕੇ ਅਹਿਮ ਰੋਲ ਅਦਾ ਕੀਤੇ ਹਨ। ਪੰਜਾਬ ਦੀ ਪਰਿਭਾਸ਼ਾ ਦੇਣ ਲੱਗਿਆਂ ਹਰ ਵਾਰ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਿ ‘ਅਸੀਂ ਗੁਰੂਆਂ-ਪੀਰਾਂ, ਪੈਗੰਬਰਾਂ, ਸਾਰੇ ਧਰਮਾਂ ਦੀ ਰਾਖੀ ਤੇ ਸਤਿਕਾਰ ਕਰਨ ਵਾਲੇ ਪੰਜ ਪਾਣੀਆਂ ਦੀ ਧਰਤੀ ਦੇ ਵਾਸੀ ਹਾਂ’ ਪਰ ਇਸ ਵੇਲੇ ਅਜਿਹਾ ਲੱਗ ਹੈ ਕਿ ਪੰਜਾਬ ਆਪਣੇ ਹੋਰ ਹੀ ਅਰਥ ਸਿਰਜ ਰਿਹਾ ਹੈ। ਲੋਕ ਬਦਲਾਅ ਦੀ ਸਰਕਾਰ ਅਤੇ ਮੁਫ਼ਤ ਦੀਆਂ ਗਰੰਟੀਆਂ ਤੇ ਭਰੋਸਾ ਵੀ ਆਪਣੇ ਪਿਛਲੇ ਸਿਆਸੀ ਤਜਰਬਿਆਂ ਕਰਕੇ ਹੀ ਕਰ ਰਹੇ ਹਨ। ਕਿਤੇ ਨਾ ਕਿਤੇ ਇਹ ਮਾਨਸਿਕਤਾ ਬਣ ਰਹੀ ਹੈ ਕਿ ਸਰਕਾਰਾਂ ਤੋਂ ‘ਜੋ ਮਿਲਦਾ ਹੈ, ਉਹ ਤਾਂ ਲੈ ਲਈਏ।’ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਣਕਾਰੀਆਂ ਦਾ ਇੰਨਾ ਪ੍ਰਵਾਹ ਹੈ ਕਿ ਉਨ੍ਹਾਂ ’ਚ ‘ਸੱਚੀਆਂ’ ਤੇ ‘ਝੂਠੀਆਂ’ ਕਿਹੜੀਆਂ ਹਨ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਕੰਮ ਹੈ। ਨੌਜਵਾਨੀ ਆਪਣਾ ਹੀਰੋ ਲੱਭਦੀ ਕਿਸੇ ’ਤੇ ਵੀ ਭਰੋਸਾ ਕਰਨ ਦੇ ਰਾਹ ਪੈ ਰਹੀ ਹੈ। ਲੱਭੇ ਹੋਏ ਆਗੂਆਂ ਪ੍ਰਤੀ ਵੀ ਉਨ੍ਹਾਂ ਦੀ ਬੇਭਰੋਸਗੀ ਪਿੱਛਾ ਨਹੀਂ ਛੱਡ ਰਹੀ। ਇੱਥੇ ਜਵਾਨੀ ਦਾ ਕਸੂਰ ਨਹੀਂ ਹੈ, ਉਨ੍ਹਾਂ ਦੁਆਲੇ ਸਿਆਸੀ, ਧਾਰਮਿਕ ਤੇ ਸਮਾਜਿਕ ਮਾਹੌਲ ਹੀ ਇੰਨੇ ਰੌਲ਼ੇ-ਘਚੌਲੇ ਵਾਲਾ ਸਿਰਜਿਆ ਜਾ ਰਿਹਾ ਹੈ ਕਿ ਭਵਿੱਖ ਹਨੇਰੇ ’ਚ ਨਜ਼ਰ ਆ ਰਿਹਾ ਹੈ। ਇਸ ਵੇਲੇ ਪੰਜਾਬ ਨੂੰ ਸਹੀ ਮਾਅਨਿਆਂ ’ਚ ਅਜਿਹੀ ਦੁਚਿੱਤੀ ਵਾਲੀ ਸਥਿਤੀ ’ਚੋਂ ਬਾਹਰ ਕੱਢਣ ਦੀ ਲੋੜ ਹੈ। ਪੰਜਾਬ ਦੇ ਬੁੱਧੀਜੀਵੀ ਵਰਗ ਦੀ ਅਜਿਹੇ ਸਮੇਂ ’ਚ ਜ਼ਿੰਮੇਦਾਰੀ ਵੱਧ ਹੈ। ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਆਪਣੇ ਦਾਇਰੇ ਮਿੱਥ ਕੇ ਕਾਰਜਸ਼ੀਲ ਹੋਣ ਦੀ ਲੋੜ ਹੈ। ਪੰਜਾਬ ਨੂੰ ਬੇਲੋੜੇ ਵਿਚਾਰਕ ਮਤਭੇਦਾਂ, ਨੌਜਵਾਨਾਂ ਨੂੰ ਸਹੀ ਸੇਧ ਅਤੇ ਸਿਆਸੀ ਝਾਕਾਂ ਰੱਖਣ ਵਾਲਿਆਂ ਤੋਂ ਨਿਜ਼ਾਤ ਦੇਣ ਦੀ ਫ਼ੌਰੀ ਲੋੜ ਹੈ।

The post ਅਸੀਂ ਪੰਜ ਪਾਣੀਆਂ ਦੀ ਧਰਤੀ ਦੇ ਵਾਸੀ ਹਾਂ first appeared on National News Times.

]]>
https://nationalnewstimes.com/?feed=rss2&p=626 0